ਨਸ਼ੇ ਦੀ ਓਵਰ ਡੋਜ ਕਾਰਨ ਵਿਧਵਾ ਮਾਂ ਦੇ 25 ਸਾਲਾਂ ਪੁੱਤ ਦੀ ਮੌਤ
ਇਲਾਕੇ ਦੇ ਲੋਕਾਂ ਦਾ ਕਹਿਣਾ ਸ਼ਰੇਆਮ ਵਿਕਦਾ ਇਲਾਕੇ ਚ ਨਸ਼ਾ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਦੇ ਇਲਾਕੇ ਸ਼ੁਕਰਪੁਰਾ ਵਿੱਚ ਇੱਕ 25 ਸਾਲਾਂ ਨੌਜਵਾਨ ਸਾਗਰ ਦੀ ਨਸ਼ੇ ਦੀ ਓਵਰ ਡੋਜ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਸਾਗਰ 2 ਸਾਲ ਦੀ ਬੱਚੀ ਦਾ ਬਾਪ ਸੀ ਅਤੇ ਆਪਣੀ ਵਿਧਵਾ ਬਜ਼ੁਰਗ ਮਾਂ ਦਾ ਸਹਾਰਾ ਸੀ | ਮ੍ਰਿਤਿਕ ਸਾਗਰ ਦੀ ਬੇਬਸ ਮਾਂ ਆਪਣੇ ਪੁੱਤ ਦੇ ਅੰਤਿਮ ਸੰਸਕਾਰ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ ਕਿਉਂਕਿ ਪਰਿਵਾਰ ਦੇ ਹਾਲਾਤ ਅਜਿਹੇ ਨਹੀਂ ਹਨ ਕਿ ਮ੍ਰਿਤਿਕ ਪੁੱਤ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਸਕੇ,,, ਉੱਥੇ ਮੌਜੂਦ ਇਲਾਕੇ ਦੇ ਲੋਕਾਂ ਵਲੋਂ ਦੱਸਿਆ ਗਿਆ ਕਿ ਸਾਡੇ ਇਲਾਕੇ ਸ਼ੁਕਰਪੁਰਾ ,ਡੇਰਾ ਬਾਬਾ ਨਾਨਕ ਰੋਡ ਬਟਾਲਾ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ |
ਇਕੱਠੇ ਹੋਏ ਇਲਾਕੇ ਦੇ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਵੀ ਸਰਕਾਰ ਕੋਲੋਂ ਨਸ਼ੇ ਉੱਤੇ ਠੱਲ ਨਹੀਂ ਪਾਈ ਗਈ ।ਗਰੀਬ ਘਰਾਂ ਉਤੇ ਕਾਰਵਾਈ ਕੀਤੀ ਜਾਂਦੀ ਹੈ ਵੱਡੇ ਨਸ਼ੇ ਦੇ ਸੌਦਾਗਰਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸਾਡੇ ਇਲਾਕੇ ਸ਼ੁਕਰਪੁਰਾ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ ।ਇਥੋਂ ਕੁਝ ਹੀ ਦੂਰੀ ਉੱਤੇ ਛੱਪੜ ਹੈ ਜਿਥੇ ਬਾਹਰੋਂ ਆਕੇ ਲੋਕ ਨਸ਼ਾ ਵੇਚਦੇ ਹਨ ਅਤੇ ਖਰੀਦਦੇ ਹਨ | ਉਥੇ ਹੀ ਲੋਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ੇ ਵਿਰੁੱਧ ਉਹ ਸਿਰਫ ਕਾਗਜਾਂ ਤੱਕ ਹੀ ਸੀਮਿਤ ਹੈ। ਪ੍ਰਸਾਸ਼ਨ ਅਤੇ ਸਰਕਾਰ ਮਿਲਕੇ ਪੈਸੇ ਦੀ ਬਰਬਾਦੀ ਕਰ ਰਿਹਾ ਹੈ | ਉਥੇ ਹੀ ਕਹਿਣਾ ਸੀ ਕਿ ਇਸ ਪਰਿਵਾਰ ਦੇ ਬੁਹਤ ਹੀ ਹਾਲਾਤ ਮਾੜੇ ਹਨ ਇਸ ਪਰਿਵਾਰ ਦੀ ਮਦਦ ਪੰਜਾਬ ਸਰਕਾਰ ਦੇ ਨੁਮਾਇਦਿਆਂ ਨੂੰ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਕਰ ਸਕਨ |