ਸੋਨੇ ਦੀ ਕੀਮਤ 1 ਲੱਖ ਰੁਪਏ ਤੋਂ ਪਾਰ, ਚਾਂਦੀ ਵੀ ਰਿਕਾਰਡ ਪੱਧਰ ਤੇ
ਨਵੀਂ ਦਿੱਲੀ, 13 ਜੂਨ 2025 – ਭਾਰਤੀ ਮਾਰਕੀਟ 'ਚ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਅੱਜ ਇੱਕ ਵੱਡੀ ਛਾਲ ਦੇਖੀ ਗਈ। ਐਮਸੀਐਕਸ (MCX) 'ਤੇ ਸੋਨਾ 1,00,170 ਰੁਪਏ ਪ੍ਰਤੀ 10 ਗ੍ਰਾਮ ਦੀ ਰਿਕਾਰਡ ਕੀਮਤ 'ਤੇ ਵਪਾਰ ਕਰ ਰਿਹਾ ਹੈ, ਜੋ ਕਿ ਪਹਿਲੀ ਵਾਰੀ 1 ਲੱਖ ਦੇ ਪੱਧਰ ਤੋਂ ਉੱਪਰ ਗਿਆ ਹੈ। ਚਾਂਦੀ ਵੀ 1,06,428 ਰੁਪਏ ਪ੍ਰਤੀ ਕਿਲੋ ਦੇ ਆਸ-ਪਾਸ ਵਪਾਰ ਕਰ ਰਹੀ ਹੈ।
ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀ ਚਮਕ
ਕਾਮੈਕਸ (COMEX) ਅੰਤਰਰਾਸ਼ਟਰੀ ਮਾਰਕੀਟ 'ਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਜਾਰੀ ਹੈ। ਅੱਜ ਸੋਨਾ $3,406.70 ਪ੍ਰਤੀ ਔਂਸ 'ਤੇ ਖੁੱਲ੍ਹਿਆ ਸੀ ਜਦਕਿ ਪਿਛਲੀ ਬੰਦ ਕੀਮਤ $3,402.40 ਸੀ। ਖ਼ਬਰ ਲਿਖਣ ਤੱਕ ਇਹ $61.90 ਦੀ ਛਾਲ ਨਾਲ $3,464.30 ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਸਾਲ ਸੋਨਾ ਆਪਣੇ ਸਰਬੋਤਮ ਪੱਧਰ $3,509.90 ਤੱਕ ਵੀ ਪਹੁੰਚ ਚੁੱਕਾ ਹੈ।