← ਪਿਛੇ ਪਰਤੋ
241 ਮੁਸਾਫਰਾਂ ਤੋਂ ਇਲਾਵਾ 24 ਹੋਰ ਲੋਕਾਂ ਨੇ ਵੀ ਏਅਰ ਕ੍ਰੈਸ਼ ਵਿਚ ਆਪਣੀ ਜਾਨ ਗੁਆਈ ਬਾਬੂਸ਼ਾਹੀ ਨੈਟਵਰਕ ਅਹਿਮਦਾਬਾਦ, 13 ਜੂਨ, 2025: ਬੀਤੇ ਕੱਲ੍ਹ ਇਥੇ ਹੋਏ ਏਅਰ ਇੰਡੀਆ ਦੇ ਏਅਰ ਕ੍ਰੈਸ਼ ਵਿਚ ਜਹਾਜ਼ ਵਿਚ ਸਵਾਰ 241 ਮੁਸਾਫਰਾਂ ਤੋਂ ਇਲਾਵਾ 24 ਹੋਰ ਲੋਕ ਵੀ ਮਾਰੇ ਗਏ ਹਨ। ਜਹਾਜ ਕ੍ਰੈਸ਼ ਹੋਣ ਮਗਰੋਂ ਮੈਡੀਕਲ ਕਾਲਜ ਦੇ ਹੋਸਟਲ ’ਤੇ ਜਾ ਡਿੱਗਾ ਸੀ। ਰਿਪੋਰਟਾਂ ਮੁਤਾਬਕ ਉਸ ਵੇਲੇ ਵਿਦਿਆਰਥੀ ਹੋਸਟਲ ਵਿਚ ਖਾਣਾ ਖਾ ਰਹੇ ਸਨ ਜਦੋਂ ਜਹਾਜ਼ ਉਹਨਾਂ ’ਤੇ ਜਾ ਡਿੱਗਾ। ਹੋਸਟਲ ਵਿਚ ਖਾਣੇ ਦੀਆਂ ਪਲੇਟਾਂ ਇਧਰ ਉਧਰ ਖਿਲਰੀਆਂ ਦਿਸਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 24 ਮ੍ਰਿਤਕਾਂ ਵਿਚ ਮੈਡੀਕਲ ਵਿਦਿਆਰਥੀ ਅਤੇ ਸਟਾਫ ਸ਼ਾਮਲ ਹੈ।
Total Responses : 700