ਐਡਵੋਕੇਟ ਹਿਤੇਸ਼ ਸ਼ਰਮਾ ਬਜਰੰਗ ਦਲ ਹਿੰਦੁਸਤਾਨ ਦੇ ਸਿਟੀ ਪ੍ਰਧਾਨ ਨਿਯੁਕਤ
ਕਿਹਾ ਨੌਜਵਾਨਾਂ ਨੂੰ ਬਜਰੰਗ ਦਲ ਨਾਲ ਜੋੜਨ ਲਈ ਕਰਨਗੇ ਪ੍ਰੇਰਿਤ
ਰੋਹਿਤ ਗੁਪਤਾ
ਗੁਰਦਾਸਪੁਰ , 8 ਫਰਵਰੀ 2025 : ਬਜਰੰਗ ਦਲ ਹਿੰਦੁਸਤਾਨ ਵੱਲੋਂ ਐਡਵੋਕੇਟ ਹਿਤੇਸ਼ ਸ਼ਰਮਾ ਨੂੰ ਬਜਰੰਗ ਦਲ ਹਿੰਦੁਸਤਾਨ ਦਾ ਸਿਟੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੀ ਇਹ ਨਿਯੁਕਤੀ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਪਹੁੰਚੇ ਬਜਰੰਗ ਦਲ ਹਿੰਦੁਸਤਾਨ ਦੇ ਉੱਤਰ ਭਾਰਤ ਪ੍ਰਮੁੱਖ ਗਗਨ ਪਲਾਜਾ ਅਤੇ ਪੰਜਾਬ ਪ੍ਰਧਾਨ ਚੰਦਰਕਾਂਤ ਮਹਾਜਨ ਵੱਲੋਂ ਕੀਤੀ ਗਈ ਹੈ। ਇਸ ਮੌਕੇ ਕਰਵਾਏ ਗਏ ਸਧਾਰਨ ਜਿਹੇ ਸਮਾਗਮ ਦੌਰਾਨ ਐਡਵੋਕੇਟ ਹੀ ਤੇ ਸ਼ਰਮਾ ਦੇ ਗਲੇ ਵਿੱਚ ਸਰੋਪਾ ਪਾ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਭੇਂਟ ਕੀਤਾ ਗਿਆ ।
ਇਸ ਮੌਕੇ ਉੱਤਰ ਭਾਰਤ ਪ੍ਰਮੁੱਖ ਗਗਨ ਪਲਾਜਾ ਤੇ ਪੰਜਾਬ ਪ੍ਰਧਾਨ ਚੰਤਰਕਾਤ ਮਹਾਜਨ ਨੇ ਕਿਹਾ ਕਿ ਬਜਰੰਗ ਦਲ ਹਿੰਦੁਸਤਾਨ ਸਨਾਤਨੀ ਪਰੰਪਰਾਵਾਂ ਨੂੰ ਅੱਗੇ ਵਧਾਉਣ ਅਤੇ ਸਨਾਤਨ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਕੰਮ ਵਿੱਚ ਲੱਗੀ ਹੋਈ ਹੈ। ਗਉ ਰੱਖਿਆ ਇਸ ਦਾ ਮੁੱਖ ਉਦੇਸ਼ ਹੈ ਅਤੇ ਇਸ ਦੇ ਲਈ ਲਗਾਤਾਰ ਹਰ ਸ਼ਹਿਰ ਵਿੱਚ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਗੁਰਦਾਸਪੁਰ ਸ਼ਹਿਰ ਦਾ ਪ੍ਰਧਾਨ ਐਡਵੋਕੇਟ ਹਿਤੇਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਐਡਵੋਕੇਟ ਹਿਤੇਸ਼ ਸ਼ਰਮਾ ਤਨਦੇਹੀ ਨਾਲ ਇਹ ਜਿੰਮੇਵਾਰੀ ਨਿਭਾਉਣਗੇ ।ਉਥੇ ਹੀ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਹਿਤੇਸ਼ ਸ਼ਰਮਾ ਨੇ ਬਜਰੰਗ ਦਲ ਹਿੰਦੁਸਤਾਨ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਉਹ ਬਜਰੰਗ ਦਲ ਹਿੰਦੁਸਤਾਨ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਤਨ ਮਨ ਧਨ ਨਾਲ ਉਪਰਾਲੇ ਕਰਨਗੇ ।