ਜ਼ਿਲ੍ਹਾ ਪੁਲਿਸ ਦਫਤਰ ਮਾਲੇਰਕੋਟਲਾ ਵਿਖੇ ਬਤੌਰ ਮੁੱਖ ਕਲਰਕ ਤਾਇਨਾਤ ਸਾਹਿਬ ਦੀਨ ਅਸਿਸਟੈਂਟ ਥਾਣੇਦਾਰ ਬਣੇ
- ਜ਼ਿਲ੍ਹਾ ਪੁਲਿਸ ਸ੍ਰੀ ਗਗਨ ਅਜੀਤ ਸਿੰਘ ਨੇ ਸਟਾਰ ਲਗਾ ਕੇ ਬਣਾਇਆ ਸਹਾਇਕ ਥਾਣੇਦਾਰ
- ਗਗਨ ਅਜੀਤ ਸਿੰਘ ਸਮੇਤ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੇ ਤਰੱਕੀ ਪ੍ਰਾਪਤ ਕਰਨ ਵਾਲੇ ਸਹਾਇਕ ਥਾਣੇਦਾਰ ਸ੍ਰੀ ਸਾਹਿਬਦੀਨ ਨੂੰ ਦਿੱਤੀ ਮੁਬਾਰਕਬਾਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 14 ਜਨਵਰੀ 2024,ਜਿਲ੍ਹਾ ਮਾਲੇਰਕੋਟਲਾ ਦੇ ਨਵਾਂ ਜਿਲ੍ਹਾ ਹੋਂਦ ਵਿੱਚ ਆਉਣ ਪਰ ਮਿਤੀ 04.06.2021 ਨੂੰ ਸਹਾਇਕ ਥਾਣੇਦਾਰ ਸਾਹਿਬ ਦੀਨ ਨੂੰ ਜਿਲ੍ਹਾ ਪੁਲਿਸ ਦਫਤਰ ਮਾਲੇਰਕੋਟਲਾ ਵਿਖੇ ਬਤੌਰ ਮੁੱਖ ਕਲਰਕ ਤਾਇਨਾਤ ਕੀਤਾ ਗਿਆ ਸੀ, ਜੋ ਮਿਤੀ 04.06.2021 ਤੋਂ ਹੁਣ ਤੱਕ ਲਗਾਤਾਰ ਬਤੌਰ ਮੁੱਖ ਕਲਰਕ, ਜਿਲ੍ਹਾ ਪੁਲਿਸ ਦਫਤਰ ਮਾਲੇਰਕੋਟਲਾ ਵਿਖੇ ਆਪਣੀ ਸੇਵਾਵਾਂ ਨਿਭਾਅ ਰਹੇ ਹਨ। ਇਸ ਕਰਮਚਾਰੀ ਵਲੋਂ ਮਾਲੇਰਕੋਟਲਾ ਦੇ ਨਵਾਂ ਜਿਲ੍ਹਾ ਬਨਣ ਸਮੇਂ ਜਿਲ੍ਹਾ ਪੁਲਿਸ ਦਫਤਰ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਸਹਾਇਕ ਥਾਣੇਦਾਰ ਸਾਹਿਬ ਦੀਨ ਵੱਲੋਂ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਵਧੀਆ ਡਿਊਟੀ ਬਦਲੇ ਸ੍ਰੀ ਗਗਨ ਅਜੀਤ ਸਿੰਘ, ਪੀ.ਪੀ.ਐਸ.. ਸੀਨੀਅਰ ਕਪਤਾਨ ਪੁਲਿਸ, ਮਾਲਰਕੋਟਲਾ ਵੱਲੋਂ ਕੀਤੀ ਗਈ ਸਿਫਾਰਸ਼ ਦੇ ਆਧਾਰ ਤੇ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਸਬ-ਇੰਸਪੈਕਟਰ ਦਾ ਰੈਂਕ ਪ੍ਰਦਾਨ ਕੀਤਾ ਗਿਆ ਹੈ। ਸ੍ਰੀ ਗਗਨ ਅਜੀਤ ਸਿੰਘ, ਪੀ.ਪੀ.ਐਸ.. ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਵੱਲੋਂ ਅੱਜ ਜਿਲ੍ਹਾ ਪੁਲਿਸ ਦਫਤਰ ਵਿਖੇ ਇਸ ਕਰਮਚਾਰੀ ਦੇ ਸਟਾਰ ਲਗਾਕੇ ਬਤੌਰ ਸਬ-ਇੰਸਪੈਕਟਰ ਤਰੱਕੀ ਯਾਬ ਕੀਤਾ ਗਿਆ ਹੈ। ਇਸ ਮੌਕੇ ਤੇ ਉਹਨਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਦਿੱਤੀ ਗਈ ਉਨਾਂ ਦੀ ਇਸ ਤਰੱਕੀ ਨੇ ਉਹਨਾਂ ਦੀਆਂ ਜਿੰਮੇਵਾਰੀਆਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ ਜਿਸ ਨੂੰ ਉਹ ਆਪਣੇ ਉੱਚ ਅਧਿਕਾਰੀਆਂ ਦੇ ਸਹਿਯੋਗ ਸਦਕਾ ਸਹੀ ਨਿਭਾਉਣ ਦੀ ਕੋਸ਼ਿਸ਼ ਕਰਨਗੇ।
ਇਸ ਮੌਕੇ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਗਗਨ ਅਜੀਤ ਸਿੰਘ ਨੇ ਤਰੱਕੀ ਪ੍ਰਾਪਤ ਕਰਨ ਵਾਲੇ ਸਹਾਇਕ ਥਾਣੇਦਾਰ ਬਣੇ ਸ੍ਰੀ ਸਾਹਿਬਦੀਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ੍ਰੀ ਸਾਹਿਬ ਦੀਨ ਜੈਸੇ ਮਿਹਨਤੀ ਅਧਿਕਾਰੀਆਂ ਨਾਲ ਕੰਮ ਕਰਕੇ ਉਹਨਾਂ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਉਹਨਾਂ ਵੱਲੋਂ ਹਰ ਰੋਜ਼ ਦੇ ਰੂਟੀਨ ਦੇ ਕੰਮ ਸਮੇਂ ਸਿਰ ਨਿਬੇੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ।ਇਸ ਸਮੇਂ ਜਿਲ੍ਹਾ ਮਾਲੇਰਕੋਟਲਾ ਵਿਖੇ ਤਾਇਨਾਤ ਸ੍ਰੀਮਤੀ ਸਵਰਨਜੀਤ ਕੌਰ ਪੀਪੀਐਸ ਕਪਤਾਨ ਪੁਲਿਸ (ਸਥਾਨਕ),ਸ੍ਰੀ ਸਹਿਗਲ ਵੈਭਵ ਪੀਪੀਐਸ ਕਪਤਾਨ ਪੁਲਿਸ (ਇਨਵੈਸਟੀਗੇਸ਼ਨ)ਮਾਲੇਰਕੋਟਲਾ, ਮਾਲੇਰਕੋਟਲਾ, ਸ੍ਰੀ ਮਾਨਵਜੀਤ ਸਿੰਘ ਸਿੰਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਥਾਨਕ) ਮਾਲੇਰਕੋਟਲਾ ਅਤੇ ਸ੍ਰੀ ਰਣਜੀਤ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਪੈਸਲ) ਮਾਲੇਰਕੋਟਲਾ ਦੀ ਮੌਜੂਦ ਸਨ।