ਹੜਤਾਲ ਤੇ ਨਹੀਂ ਜਾਣਗੇ ਮਾਲ ਅਫਸਰ ਤੇ ਤਹਸੀਲਦਾਰ -ਮਾਲ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੀਤਾ ਐਲਾਨ
ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਮਾਲ ਮੰਤਰੀ ਨੂੰ ਮਿਲੀ
ਚੰਡੀਗੜ੍ਹ, 13 ਜਨਵਰੀ, 2025:ਪੰਜਾਬ ਦੇ ਮਾਲ ਅਫਸਰ 14 ਜਨਵਰੀ ਤੋਂ ਹੜਤਾਲ ਤੇ ਨਹੀਂ ਜਾਣਗੇ ਅਤੇ ਤੇਹਸੀਲਾਂ ਵਿੱਚ ਰਜਿਸਟਰੀਆਂ ਆਦਿਕ ਦਾ ਕੰਮ ਆਮ ਵਾਂਗ ਹੋਵੇਗਾ। ਇਸ ਐਲਾਨ ਮਾਲ ਅਫਸਰਾਂ ਦੀ ਐਸੋਸੀਏਸ਼ਨ ਵੱਲੋਂ ਮਾਲ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ । ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਨੇ ਤਹਿਸੀਲਦਾਰ ਚੰਨੀ ਵਿਰੁੱਧ ਦਰਜ ਕੇਸ ਦੀ ਸੀਨੀਅਰ ਆਈ.ਏ.ਐਸ. ਅਧਿਕਾਰੀ ਵੱਲੋਂ ਕੀਤੀ ਜਾ ਰਹੀ ਜਾਂਚ ਸਬੰਧੀ ਪੱਤਰ ਸਾਂਝਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਮੁਅੱਤਲ ਕੀਤੇ ਤਹਿਸੀਲਦਾਰਾਂ ਦੀ ਬਹਾਲੀ ਵੀ ਜਲਦੀ ਹੀ ਕੀਤੀ ਜਾਵੇਗੀ
ਅੱਜ ਮਿਤੀ 13/01/2025 ਨੂੰ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਨੁਮਾਇੰਦੇ ਮਾਲ ਮੰਤਰੀ ਨੂੰ ਮਿਲੇ। ਇਸ ਦੌਰਾਨ ਯੂਨੀਅਨ ਦੀਆਂ ਦੋ ਮੁੱਖ ਮੰਗਾਂ- ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਵਿਰੁੱਧ ਝੂਠੇ ਕੇਸ ਦੀ ਸੀਨੀਅਰ ਆਈਏਐਸ ਅਧਿਕਾਰੀ ਤੋਂ ਜਾਂਚ ਅਤੇ ਮੁਅੱਤਲ ਕੀਤੇ ਤਹਿਸੀਲਦਾਰਾਂ ਨੂੰ ਬਹਾਲ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
।ਯੂਨੀਅਨ ਵੱਲੋਂ ਮੁੱਖ ਮੰਤਰੀ, ਮਾਲ ਮੰਤਰੀ ਅਤੇ ਮਾਨਯੋਗ ਵਿੱਤ ਕਮਿਸ਼ਨਰ ਮਾਲ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਦਿੱਤੇ ਭਰੋਸੇ ਨੂੰ ਮੁੱਖ ਰੱਖਦਿਆਂ ਯੂਨੀਅਨ ਨੇ ਤਹਿਸੀਲਾਂ ਵਿੱਚ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ।