← ਪਿਛੇ ਪਰਤੋ
ਸੰਯੁਕਤ ਕਿਸਾਨ ਮੋਰਚੇ ਤੇ ਪੰਧੇਰ-ਡੱਲੇਵਾਲ ਗਰੁੱਪਾਂ ਦਰਮਿਆਨ ਪਾਤੜਾਂ ’ਚ ਮੀਟਿੰਗ ਅੱਜ 13 ਜਨਵਰੀ ਨੂੰ ਪਟਿਆਲਾ, 13 ਜਨਵਰੀ, 2025: ਸੰਯੁਕਤ ਕਿਸਾਨ ਮੋਰਚੇ ਦੀ ਭਾਰਤੀ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਗਰੁੱਪ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਨਾਲ ਸਾਂਝੀ ਮੀਟਿੰਗ ਅੱਜ 13 ਜਨਵਰੀ ਨੂੰ ਪਾਤੜਾਂ ਵਿਚ ਹੋ ਰਹੀ ਹੈ ਜਿਸ ਵਿਚ ਸਾਰੀਆਂ ਕਿਸਾਨ ਯੂਨੀਅਨਾਂ ਦੇ ਏਕੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਤੋਂ 6 ਮੈਂਬਰੀ ਟੀਮ ਗੱਲਬਾਤ ਵਿਚ ਹਿੱਸਾ ਲਵੇਗੀ ਜਦੋਂ ਕਿ ਬਾਕੀ ਦੋ ਕਿਸਾਨ ਯੂਨੀਅਨਾਂ ਵੱਲੋਂ 5-5 ਮੈਂਬਰੀ ਟੀਮ ਇਸ ਵਿਚ ਸ਼ਾਮਲ ਹੋਵੇਗੀ।
Total Responses : 813