ਗੋਲੀ ਕਾਂਡ ਦੇ ਖਿਲਾਫ ਦੁਕਾਨਦਾਰ ਹੋ ਗਏ ਇਕੱਠੇ, ਬਾਜ਼ਾਰ ਕਰਤੇ ਬੰਦ
- ਪੁਲਿਸ ਦੇ ਖਿਲਾਫ ਰੋਸ ਜਤਾਉਂਦਿਆ ਦੁਕਾਨਦਾਰਾਂ ਨੇ ਥਾਣੇ ਦੇ ਬਾਹਰ ਕੀਤਾ ਪ੍ਰਦਰਸ਼ਨ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 14 ਜਨਵਰੀ 2025 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਚ ਬੀਤੀ ਦੀ ਸ਼ਾਮ ਇਕ ਜਨਰਲ ਸਟੋਰ ਦੁਕਾਨ ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋ ਫਾਇਰਿੰਗ ਕਰ ਫਰਾਰ ਹੋਣ ਦੀ ਵਾਰਦਾਤ ਤੋ ਬਾਅਦ ਪੂਰੇ ਇਲਾਕੇ ਚ ਡਰ ਦਾ ਮਾਹੌਲ ਹੈ। ਉੱਥੇ ਹੀ ਅੱਜ ਸਵੇਰ ਤੋ ਹੀ ਪੂਰੇ ਕਸਬੇ ਚ ਦੁਕਾਨਦਾਰਾ ਵਲੋ ਇਸ ਵਾਰਦਾਤ ਦੇ ਰੋਸ ਵਜੋ ਦੁਕਾਨਾਂ ਬੰਦ ਰੱਖਕੇ ਪੁਲਿਸ ਪ੍ਰਸ਼ਾਸ਼ਨ ਖ਼ਿਲਾਫ਼ ਪੁਲਿਸ ਥਾਣਾ ਦੇ ਬਾਹਰ ਧਰਨਾ ਲਗਾਇਆ ਗਿਆ ਹੈ ।
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਕਸਬੇ ਚ ਇਹ ਤੀਸਰੀ ਵਾਰਦਾਤ ਹੈ ਕਿ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੁਲਿਸ ਵਲੋ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋ ਮਹਿਜ਼ ਆਪਣੇ ਥਾਣੇ ਦੀ ਸੁਰੱਖਿਆ ਲਈ ਨਾਕੇਬੰਦੀ ਕੀਤੀ ਜਾਂਦੀ ਹੈ ਲੇਕਿਨ ਬਾਕਿ ਪੂਰੇ ਕਸਬੇ ਚ ਕੋਈ ਪੁਲਿਸ ਨਾਕਾ ਨਹੀਂ ਹੈ ਅਤੇ ਦੁਕਾਨਦਾਰਾ ਦਾ ਕਹਿਣਾ ਹੈ ਕਿ ਉਹ ਖੁਦ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਨ ਅਤੇ ਇਸੇ ਰੋਸ ਵਜੋ ਉਹ ਪੁਲਿਸ ਪ੍ਰਸ਼ਾਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹ ਪੁਲਿਸ ਅਧਿਕਾਰੀਆ ਕੋਲੋ ਜਵਾਬ ਲੈਣ ਆਏ ਹਨ ਕਿ ਉਹ ਆਮ ਨਾਗਰਿਕਾਂ ਦੀ ਸੁਰੱਖਿਆ ਕਰ ਸਕਦੀ ਹੈ ਜਾਂ ਨਹੀਂ ।