ਲਖਬੀਰ ਰਾਏ ਦੇ ਦਫਤਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 14 ਜਨਵਰੀ 2025 - ਵਿਧਾਇਕ ਲਖਬੀਰ ਸਿੰਘ ਰਾਏ ਦੇ ਦਫਤਰ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਹੀ ਤਿਉਹਾਰ ਕੁੱਝ ਨਾ ਕੁੱਝ ਸਿੱਖਣ ਅਤੇ ਸਿਖਾਉਣ ਦੇ ਲਈ ਮਨਾਏ ਜਾਂਦੇ ਹਨ, ਲੋਹੜੀ ਵੀ ਇਨਾਂ ਵਿੱਚੋਂ ਇੱਕ ਹੈ। ਲੋਹੜੀ ਉੱਤਰ ਭਾਰਤ ਸਣੇ ਪੰਜਾਬ ਤੇ ਹਰਿਆਣੇ ਦਾ ਖੇਤੀਬਾੜੀ ਨਾਲ ਸੰਬੰਧਿਤ ਇੱਕ ਸਾਂਝਾ ਤਿਉਹਾਰ ਹੈ ਇਤਿਹਾਸਿਕ ਝਾਤ ਮਾਰੀਏ ਤਾਂ ਇਹ ਸਰਦੀਆਂ ਦੇ ਵਿੱਚ ਹਾੜੀ ਦੀਆਂ ਫਸਲਾਂ ਦੇ ਪ੍ਰਫੁੱਲਤ ਹੋਣ ਵਜੋਂ ਮਨਾਇਆ ਜਾਂਦਾ ਹੈ।
ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੇ ਆਖਰੀ ਦਿਨ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਦੇ ਜਿਗਰ ਜ਼ਿਕਰ ਤੋਂ ਬਗੈਰ ਅਧੂਰਾ ਹੈ। ਨਵੇਂ ਮੁੰਡੇ ਕੁੜੀਆਂ ਨੂੰ ਇਸ ਤਿਉਹਾਰ ਬਾਰੇ ਉਨਾ ਕੁ ਹੀ ਪਤਾ ਹੈ ਜਿੰਨਾ ਉਨਾਂ ਇੰਟਰਨੈਟ ਜਾਂ ਸੋਸ਼ਲ ਮੀਡੀਆ ਤੇ ਵੇਖਿਆ ਹੈ। ਸਾਡਾ ਫਰਜ਼ ਬਣਦਾ ਹੈ ਕਿ ਇਤਿਹਾਸਿਕ ਪਿਰਤਾਂ ਵਾਲੇ ਲੋਹੜੀ ਵਰਗੇ ਮਿੱਠੇ ਤਿੳਹਾਰ ਨੂੰ ਅਗਲੀ ਪੀੜੀ ਦੀ ਝੋਲੀ ਪਾਈਏ। ਮੁੰਡਿਆਂ ਤੇ ਕੁੜੀਆਂ ਨੂੰ ਲੋਹੜੀ ਦੀਆਂ ਖੁਸ਼ੀਆਂ ਚ ਸ਼ਾਮਿਲ ਕਰੀਏ ਤਾਂ ਜੋ ਪੰਜਾਬ ਦਾ ਇਹ ਵਿਲੱਖਣ ਰੰਗ ਹਮੇਸ਼ਾ ਕਾਇਮ ਰਹਿ ਸਕੇ। ਇਸ ਵਰੇ ਦੇ ਵਿੱਚ ਅਸੀਂ ਵਿਕਾਸ ਕਾਰਜਾਂ ਨੂੰ ਵੀ ਰਫਤਾਰ ਦਿਆਂਗੇ, ਅਧੂਰੇ ਵਿਕਾਸ ਕਾਰਜ ਜਲਦ ਪੂਰੇ ਹੋਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਦੀਪ ਸਿੰਘ ਪੋਲਾ, ਆੜਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉਪਲ, ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਐਡਵੋਕੇਟ ਰਜੇਸ਼ ਉੱਪਲ, ਪੀ. ਏ. ਬਹਾਦਰ ਖਾਨ, ਪਿੰਡ ਭਮਾਰਸੀ ਜੇਰ ਦੇ ਸਰਪੰਚ ਐਡਵੋਕੇਟ ਨਰਿੰਦਰ ਸਿੰਘ, ਕੌਂਸਲਰ ਆਸ਼ਾ ਰਾਣੀ, ਰਮੇਸ਼ ਸੋਨੂੰ, ਪ੍ਰਿਤਪਾਲ ਜੱਸੀ, ਦੀਪਕ ਬਾਤਿਸ਼, ਮਨਦੀਪ ਸਿੰਘ ਪੋਲਾ, ਸਰਪੰਚ ਜਗਰੂਪ ਸਿੰਘ ਨੰਬਰਦਾਰ, ਅਮਰੀਕ ਸਿੰਘ ਬਾਲਪੁਰ, ਬਲਜਿੰਦਰ ਸਿੰਘ ਗੋਲਾ, ਸਰਬਜੀਤ ਸਿੰਘ ਰੁੜਕੀ, ਰੋਸ਼ਾ ਖੇੜੀ, ਦਿਲਪ੍ਰੀਤ ਸਿੰਘ ਭੱਟੀ, ਚੂਹੜ ਸਿੰਘ ਹੁਮਾਂਯੂੰਪੁਰ, ਜਗਪਾਲ ਸਿੰਘ ਰਾਮਦਾਸ ਨਗਰ, ਜੱਸੀ ਰਾਮਦਾਸ ਨਗਰ, ਅਸੀਂਸ ਕੁਮਾਰ ਅੱਤਰੀ, ਸਤਿੰਦਰ ਸਿੰਘ ਮਲਕਪੁਰ, ਬਲਦੇਵ ਸਿੰਘ ਭੱਲ ਮਾਜਰਾ, ਬਲਵੀਰ ਸੋਢੀ, ਅਰਸ਼ ਰੁੜਕੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਆਪ ਦੇ ਵਲੰਟੀਅਰ ਹਾਜ਼ਰ ਸਨ।