ਓਵਰਡੋਜ਼ ਨਾਲ ਇੱਕ ਹਫ਼ਤੇ 'ਚ ਹੋਈ ਦੋ ਨੌਜਵਾਨਾਂ ਦੀ ਮੌਤ, ਪੜ੍ਹੋ ਵੇਰਵਾ
ਬਲਜੀਤ ਸਿੰਘ ਦੀ ਰਿਪੋਰਟ
ਤਰਨਤਾਰਨ, 14 ਜਨਵਰੀ 2025 - ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਦੇ ਵਿੱਚ ਨਸੇ ਦੀ ਉਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਇੱਕ ਹੀ ਹਫ਼ਤੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਹਿਲਾਂ ਵੀ ਪਿੰਡ ਦੇ ਕਈ ਨੋਜਵਾਨ ਚੜ ਚੁੱਕੇ ਨੌਜਵਾਨ ਨਸ਼ੇ ਦੀ ਭੇਟ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਿਤਰਕ ਨੌਜਵਾਨ ਦੇ ਪਰਿਵਾਰ ਮੈਬਰਾਂ ਨੇ ਦੱਸਿਆ ਕਿ ਸਾਡਾ ਲੜਕਾ ਜਗਰੂਪ ਸਿੰਘ ਜੱਗਾ ਉਮਰ ਤਕਰੀਬਨ 24 ਸਾਲ ਜੋ ਬਾਹਰ ਕਿਸੇ ਕੰਪਨੀ ਵਿੱਚ ਕੰਮ ਕਰਦਾ ਹੈ ਜੋ ਲੋਹੜੀ ਵੇਖਣ ਘਰ ਵਿੱਚ ਆਇਆ ਸੀ, ਜਿਸ ਨੇ ਅੱਜ ਨਸੇ ਦਾ ਟੀਕਾ ਲਾ ਲਿਆ ਜਿਸ ਦੀ ਮੌਤ ਹੋ ਗਈ।
ਜਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਕਈ ਹਲਕਿਆਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸੇ ਨੂੰ ਰੋਕਣ ਲਈ ਮਤੇ ਵੀ ਪਾਏ ਜਾ ਰਹੇ ਹਨ ਪਰੰਤੂ ਨਸੇ ਦੇ ਨਾਲ ਹੋ ਰਹੀਆਂ ਮੌਤਾਂ ਦੇ ਉੱਪਰ ਕੋਈ ਵੀ ਕੰਟਰੋਲ ਨਜ਼ਰ ਨਹੀਂ ਆ ਰਿਹਾ। ਪਰਿਵਾਰ ਮੈਬਰਾਂ ਦਾ ਰੋ ਰੋ ਬੁਰਾ ਹਾਲ ਸੀ ਪਰਿਵਾਰ ਮੈਬਰਾਂ ਨੇ ਸਰਕਾਰ ਨੂੰ ਨਸੇ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਨਸੇ ਦੇ ਉੱਤੇ ਕਦੋ ਤੱਕ ਕੰਟਰੋਲ ਕਰਦੀ ਹੈ, ਜਾ ਫ਼ੇਰ ਰੋਜ਼ਾਨਾ ਦੀ ਤਰ੍ਹਾਂ ਇਸੇ ਤਰ੍ਹਾਂ ਮਾਵਾਂ ਦੇ ਪੁੱਤਰ ਮੌਤ ਦੇ ਮੂੰਹ ਵਿੱਚ ਜਾਦੇ ਰਹਿਣਗੇ, ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ।