Australia ਦੇ PR ਨੇ ਅੰਮ੍ਰਿਤਸਰ ਆਕੇ ਪਤੰਗਾਂ ਬਣਾਉਣੀਆਂ ਕੀਤੀਆਂ ਸ਼ੁਰੂ, 20 ਲੋਕਾਂ ਨੂੰ ਦਿੱਤਾ ਰੋਜ਼ਗਾਰ
ਵੱਖ-ਵੱਖ ਤਰ੍ਹਾਂ ਦੀਆਂ ਖਾਸ ਪਤੰਗਾਂ ਬਣਾ ਕੇ ਅੰਮ੍ਰਿਤਸਰ ਵਾਸੀਆਂ ਨੂੰ ਮੋਹ ਲਿਆ ਆਪਣੀ ਕਲਾ ਦੇ ਨਾਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 12 ਜਨਵਰੀ, 2025: ਭਾਰਤ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਨਾਲ ਤਿਉਹਾਰ ਮਨਾਏ ਜਾਂਦੇ ਹਨ ਤੇ ਲੋਹੜੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਲੋਹੜੀ ਦਾ ਤਿਉਹਾਰ ਖਾਸ ਤੌਰ ’ਤੇ ਪਤੰਗਬਾਜ਼ੀ ਦੇ ਨਾਲ ਮਨਾਇਆ ਜਾਂਦਾ ਹੈ। ਅੰਮ੍ਰਿਤਸਰ ਦੀ ਲੋਹੜੀ ਹੋਵੇ ਤੇ ਪਤੰਗ ਦੀ ਗੱਲ ਨਾ ਹੋਵੇ ਇਹ ਜ਼ਰੂਰ ਅਧੂਰੀ ਰਹਿੰਦੀ ਹੈ। ਅੱਜ ਅਸੀਂ ਅੰਮ੍ਰਿਤਸਰ ਦੇ ਅਜਿਹੇ ਨੌਜਵਾਨ ਕੋਲ ਪਹੁੰਚੇ ਹਾਂ ਜੋ ਆਸਟਰੇਲੀਆ ਤੋਂ ਹਰ ਸਾਲ ਪਤੰਗ ਉਡਾਉਣ ਵਾਸਤੇ ਅੰਮ੍ਰਿਤਸਰ ਆਉਂਦਾ ਸੀ ਤੇ ਇਸ ਵਾਰ ਜਦੋਂ ਉਹ ਆਇਆ ਤਾਂ ਉਹ ਵਾਪਸ ਨਹੀਂ ਗਿਆ, ਉਸਨੇ ਇੱਥੇ ਹੀ ਪਤੰਗ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ। ਆਓ ਤੁਹਾਨੂੰ ਇਸ ਨੋਜਵਾਨ ਦੇ ਨਾਲ ਮਿਲਾਉਂਦੇ ਹਾਂ ਨੌਜਵਾਨ ਮਨਿੰਦਰ ਪਾਲ ਸਿੰਘ ਨਾਲ। ਉਸਨੇ ਦੱਸਿਆ ਕਿ ਇੱਥੇ ਆ ਕੇ ਸੈਟ ਹੋਇਆ ਹਾਂ ਅਤੇ ਬਾਕੀ 15 ਤੋਂ 20 ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਟੀਮ ਹੋਰ ਵੱਡੀ ਹੋਵੇਗੀ ਅਤੇ 12 ਮਹੀਨੇ ਹੋਲਸੇਲ ਦਾ ਕੰਮ ਹੈ। ਉਸਨੇ ਦੱਸਿਆ ਕਿ ਸਾਡੀ ਹਰ ਪਤੰਗ ’ਤੇ ਸਟੈਂਪ ਲੱਗੀ ਹੈ, ਜਿੱਥੇ ਆਸਟਰੇਲੀਆ ਟੂ ਅੰਮ੍ਰਿਤਸਰ ਏ ਟੂ ਏ ਲਿਖਿਆ ਹੋਇਆ ਤੇ ਇਸੇ ਨੂੰ ਵੇਖ ਕੇ ਲੋਕ ਵੱਖ-ਵੱਖ ਥਾਵਾਂ ਤੋਂ ਪਤੰਗ ਲੈਣ ਵਾਸਤੇ ਇੱਥੇ ਪਹੁੰਚ ਰਹੇ ਹਨ। ਇਸ ਲਈ ਦੁਕਾਨ ਦੇ ਵਿੱਚ 20 ਦੇ ਕਰੀਬ ਲੋਕ ਕੰਮ ਕਰਦੇ ਹਨ, ਜਿਹਨਾਂ ਵਿੱਚ ਲੜਕੀਆਂ ਵੀ ਸ਼ਾਮਲ ਹੈ।
ਜਦੋਂ ਇੱਥੇ ਆਏ ਗਾਹਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਵਿੱਚੋਂ ਵੀ ਕਈ ਐਸੇ ਸੀ ਜੋ ਆਸਟ੍ਰੇਲੀਆ ਤੋਂ ਆਏ ਤਾਂ ਉਡਾਉਣ ਵਾਸਤੇ ਅਤੇ ਜੋ ਲੋਕਲ ਸੀ ਉਹਨਾਂ ਨੇ ਵੀ ਕਿਹਾ ਕਿ ਆਸਟਰੇਲੀਆ ਟੂ ਅੰਮ੍ਰਿਤਸਰ ਵੇਖ ਕੇ ਇੱਥੇ ਆਏ ਆਂ ਤਾਂ ਜੋ ਇਸ ਵੀਰ ਨੂੰ ਹੌਂਸਲਾ ਮਿਲੇ ਤੇ ਆਉਣ ਵਾਲੇ ਸਮੇਂ ’ਚ ਹੋਰ ਵੱਡਾ ਕਾਰੋਬਾਰ ਕਰ ਸਕੇ। ਉਨ੍ਹਾਂ ਕਿਹਾ ਕਿ ਇੱਥੇ ਇਨ੍ਹਾਂ ਵੱਲੋਂ ਬਹੁਤ ਵਧੀਆ ਪਤੰਗਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਵੱਖ-ਵੱਖ ਡਿਜ਼ਾਇਨਾਂ ਦੀਆਂ ਪਤੰਗ ਵੇਖ਼ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਨਵੇਂ ਸਾਲ 2025 ਦੀਆਂ ਸਿੱਧੂ ਮੁਸੇਵਾਲ ਦੀਆਂ ਪਤੰਗਾਂ ਹੋਰ ਵੀ 12 ਫੁੱਟ ਤੱਕ ਦੀਆਂ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ।