ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਬਠਿੰਡਾ ਵਿਖੇ ਪਲੇਸਮੈਂਟ ਕੈਂਪ 26 ਜੂਨ ਨੂੰ
ਅਸ਼ੋਕ ਵਰਮਾ
ਬਠਿੰਡਾ, 25 ਜੂਨ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਕਾਰਜਕਾਰੀ ਡਿਪਟੀ ਕਮਿਸ਼ਨਰ ਮੈਡਮ ਕੰਚਨ ਨੇ ਦੱਸਿਆ ਕਿ ਮਿਤੀ 26 ਜੂਨ ( ਦਿਨ ਵੀਰਵਾਰ) ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਸਹਾਇਕ ਸ਼੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਸ਼੍ਰੀਰਾਮ ਫਾਈਨਾਂਸ ਵੱਲੋਂ ਐਗਜ਼ੀਕਿਓਟਿਵ, ਮੈਨੇਜਰ, ਪਰੋਡਕਟ ਮੈਨੇਜਰ, ਰਿਕਵਰੀ ਮੈਨੇਜਰ ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਜਾਣੀ ਹੈ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਗਰੈਜੂਏਸ਼ਨ ਹੋਣੀ ਜਰੂਰੀ ਹੈ। ਇਹਨਾਂ ਅਸਾਮੀਆਂ ਕੇਵਲ ਪੁਰਸ਼ ਪ੍ਰਾਰਥੀ ਭਾਗ ਲੈ ਸਕਦੇ ਹਨ। ਇਹਨਾਂ ਅਸਾਮੀਆਂ ਲਈ ਉਮਰ ਹੱਦ 21 ਤੋਂ 35 ਸਾਲ ਅਤੇ ਤਨਖਾਹ 16,500/- ਤੋਂ 25,000/- ਰੁਪਏ ਪ੍ਰਤੀ ਮਹੀਨਾ ਰਹੇਗੀ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਸ਼੍ਰੀ ਬਲਤੇਜ ਸਿੰਘ, ਪ੍ਰਬੰਧਕੀ ਸ਼ਾਖਾ ਨੇ ਦੱਸਿਆ ਕਿ ਇੰਡੀਅਨ ਆਈਲ ਕਾਰਪੋਰੇਸ਼ਨ ਵੱਲੋਂ ਫੀਲਡ ਵਰਕ ਲਈ ਲੜਕੇ ਅਤੇ ਲੜਕੀਆਂ ਦੋਵੇਂ ਇੰਟਰਵੀਓ ਲਈ ਪਹੁੰਚ ਸਕਦੇ ਹਨ। ਫੀਲਡ ਵਰਕ ਲਈ ਯੋਗਤਾ ਦਸਵੀਂ ਜਾਂ ਬਾਰਵੀਂ ਅਤੇ ਉਮਰ ਹੱਦ 18 ਤੋਂ 40 ਸਾਲ ਤੱਕ ਰਹੇਗੀ। ਇਹਨਾਂ ਅਸਾਮੀਆਂ ਲਈ ਤਨਖਾਹ 10000/- ਤੋਂ 15000/- ਪ੍ਰਤੀ ਮਹੀਨਾ ਰਹੇਗੀ। ਪ੍ਰਾਰਥੀਆਂ ਨੂੰ ਫੀਲਡ ਵਰਕ ਤਹਿਤ ਘਰ-ਘਰ ਜਾ ਕੇ ਗੈਸ ਕੁਨੈਕਸ਼ਨ ਸਬੰਧੀ ਇੰਨਸਪੈਕਸ਼ਨ, ਕੇ.ਵਾਈ.ਸੀ. ਦਾ ਕੰਮ ਕਰਨਾ ਪਵੇਗਾ। ਕੰਮ ਦੀ ਲੋਕੇਸ਼ਨ ਬਠਿੰਡਾ ਜਾਂ ਬਠਿੰਡਾ ਦੇ ਆਸ-ਪਾਸ ਦਾ ਏਰੀਆ ਰਹੇਗਾ। ਇਹਨਾਂ ਸਾਰੀਆਂ ਅਸਾਮੀਆਂ ਲਈ ਪ੍ਰਾਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ ਆਦਿ ਲੈ ਕੇ ਮਿਤੀ 26 ਜੂਨ 2025 ਦਿਨ ਵੀਰਵਾਰ ਨੂੰ ਸਵੇਰੇ 09.30 ਵਜੇ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। ਪ੍ਰਾਰਥੀ ਇੰਟਰਵੀਓ ਤੇ ਆਉਣ ਸਮੇਂ ਫਾਰਮਲ ਡਰੈੱਸ ਪਾ ਕੇ ਆਉਣਾ ਯਕੀਨੀ ਬਣਾਉਣ। ਹੋਰ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।