ਬੁੱਢਾ ਦਲ ਤੇ ਨਾਨਕਸਰ ਸੰਪਰਦਾ ਦਾ ਮੇਲ ਮਿਲਾਪ ਪੁਰਾਤਨ ਸਮੇਂ ਤੋਂ: ਬਾਬਾ ਬਲਬੀਰ ਸਿੰਘ
- ਸੋਸ਼ਲ ਮੀਡੀਏ ਦੀ ਗਲਤ ਵਰਤੋਂ ਸਮਾਜਿਕ ਕਲੰਕ
ਲੁਧਿਆਣਾ:- 25 ਜੂਨ 2025 - ਬਾਬਾ ਕੁੰਦਨ ਸਿੰਘ ਦੀ 100 ਸਾਲਾ ਜਨਮ ਸ਼ਤਾਬਦੀ ਗੁਰਮਤਿ ਸਮਾਗਮ ਝੋਰੜਾ ਵਿਖੇ ਨਾਨਕਸਰ ਸੰਪਰਦਾਇ ਵੱਲੋਂ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਅਸਥਾਨ ਤੇ ਹੋਏ ਗੁਰਮਤਿ ਸਮਾਗਮ ਸਮੇਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਪੁਰਖਾਂ ਦੇ ਦਿਹਾੜੇ ਮਨਾਉਣ ਵਾਰਸ ਸੰਸਥਾਵਾਂ ਦੀ ਜਿੰਮੇਵਾਰੀ ਹੁੰਦੀ ਹੈ। ਬਾਬਾ ਕੁੰਦਨ ਸਿੰਘ ਜੀ ਨੇ ਨਾਨਕਸਰ ਸੰਪਰਦਾ ਦੀ ਅਗਵਾਈ ਕਰਦਿਆਂ ਪਰਮਾਤਮਾ ਦੇ ਸੱਚੇ ਸੁੱਚੇ ਬਚਨਾਂ ਦਾ ਪੁਰਜੋਰ ਪ੍ਰਚਾਰ ਕੀਤਾ। ਉਨ੍ਹਾਂ ਬੁੱਢਾ ਦਲ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਨਾਨਕਸਰ ਸੰਪਰਦਾ ਦੇ ਬਹੁਤੇ ਮੁਖੀ ਬੁੱਢਾ ਦਲ ਦੇ ਅੰਮ੍ਰਿਤਧਾਰੀ ਹਨ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਸੰਪਰਦਾ ਦਾ ਪੁਰਾਤਨ ਸਮੇਂ ਤੋਂ ਹੀ ਬੁੱਢਾ ਦਲ ਦਾ ਮਿਲਵਰਤਨ ਰਿਹਾ ਹੈ ਉਹਨਾਂ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਲੱਚਰਪੁਣੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਐਪਸ ਤੇ ਪਾਬੰਧੀ ਲਾਉਣ ਜੋ ਸਮਾਜਕ ਜੀਵਨ ਨੂੰ ਗੰਧਲਾ ਕਰਦੀਆਂ ਹਨ। ਉਨਾਂ ਸਭਨਾਂ ਨੂੰ ਦਸ਼ਮੇਸ਼ ਪਿਤਾ ਦੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਮੁਕੰਮਲ ਤੌਰ ਤੇ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਆਗਿਆਕਾਰੀ ਹੋਣ ਲਈ ਸਲਾਹ ਦਿਤੀ।
ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਨੈਟਵਰਕਿੰਗ ਰਾਹੀਂ ਕਿਸੇ ਮਾਨ ਸਤਿਕਾਰ ਵਾਲੀ ਸ਼ਖਸ਼ੀਅਤ ਦੀ ਕਿਰਾਦਰ ਖੁਸ਼ੀ ਕਰਨੀ ਯੋਗ ਨਹੀਂ ਹੈ। ਇਸ ਤੋਂ ਮੁਕੰਮਲ ਤੌਰ ਤੇ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਬਾਬਾ ਨੰਦ ਸਿੰਘ ਅਤੇ ਬਾਬਾ ਕੁੰਦਨ ਸਿੰਘ ਪ੍ਰਮਾਤਮਾ ਦੇ ਰੰਗ ਵਿੱਚ ਰੰਗੀਆਂ ਸ਼ਖਸ਼ੀਅਤਾਂ ਸਨ। ਅੱਜ ਬਾਬਾ ਕੁੰਦਨ ਸਿੰਘ ਦੇ 100 ਸਾਲਾ ਜਨਮ ਦਿਹਾੜੇ ਦੀ ਸ਼ਤਾਬਦੀ ਮਨਾਉਣੀ ਨਾਨਕਸਰ ਝੋਰੜਾ ਦੀ ਸੰਸਥਾ ਵੱਲੋਂ ਯੋਗ ਉਦਮ ਹੈ। ਉਹਨਾਂ ਦੀ ਜਨਮ ਸ਼ਤਾਬਦੀ ਸਮੇਂ ਮੈਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਰਧਾ ਸਤਿਕਾਰ ਭੇਟ ਕਰਦਾ ਹਾਂ।
ਇਸ ਸਮੇਂ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਸ. ਹਰਜਿੰਦਰ ਸਿੰਘ ਧਾਮੀ, ਸ. ਗੁਰਚਰਨ ਸਿੰਘ ਗ੍ਰੇਵਾਲ, ਮਾਤਾ ਵਿਪਨਪ੍ਰੀਤ ਕੌਰ ਮੁਖੀ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਲਧਿਆਣਾ, ਭਾਈ ਅਮਰਜੀਤ ਸਿੰਘ ਚਾਵਨਾ, ਬਾਬਾ ਗੁਰਚਰਨ ਸਿੰਘ ਆਦਿ ਹਾਜ਼ਰ ਸਨ।