ਪਿੰਡ ਭੁੱਚੋ ਖੁਰਦ ਵਿਖੇ ਮੀਰੀ ਪੀਰੀ ਦਿਵਸ ਅਤੇ ਗੱਤਕਾ ਦਿਵਸ ਨੂੰ ਸਮਰਪਿਤ ਦਸਤਾਰ ਅਤੇ ਗੱਤਕਾ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਬਠਿੰਡਾ, 22 ਜੂਨ 2025 ਮੀਰੀ ਪੀਰੀ ਦਿਵਸ ਅਤੇ ਗੱਤਕਾ ਦਿਵਸ ਨੂੰ ਸਮਰਪਿਤ ਸਰਦਾਰ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖੁਰਦ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਗੱਤਕਾ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਗੱਤਕਾ ਅਖਾੜਾ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਖਾਲਸਾ ਨੇ ਕਿਹਾ ਕਿ ਇਹ ਮੁਕਾਬਲੇ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਣ ਲਈ ਕਰਵਾਏ ਗਏ ਹਨ। ਇਹਨਾ ਮੁਕਾਬਲਿਆਂ ਵਿਚ ਭੁੱਚੋ ਖੁਰਦ ਗੱਤਕਾ ਅਖਾੜਾ ਦੇ ਬੱਚਿਆਂ ਤੋਂ ਇਲਾਵਾ ਗੱਤਕਾ ਅਖਾੜਾ ਲਹਿਰਾ ਧੂਰਕੋਟ , ਸਿਧਾਣਾ ਅਤੇ ਬਠਿੰਡਾ ਤੋਂ ਤਕਰੀਬਨ 100 ਬੱਚਿਆਂ ਨੇ ਭਾਗ ਲਿਆ।
ਇਸ ਦੌਰਾਨ ਅੰਡਰ 16 ਦਸਤਾਰ ਮੁਕਾਬਲਿਆਂ ਵਿਚ ਪਹਿਲਾ ਸਥਾਨ ਦਿਲਪ੍ਰੀਤ ਸਿੰਘ ਪਿੰਡ ਜਿਉਂਦ , ਦੂਜਾ ਸਥਾਨ ਸ਼ਰਨਜੀਤ ਸਿੰਘ , ਤੀਜਾ ਸਥਾਨ ਏਕਮਨੂਰ ਸਿੰਘ ਨੇ ਹਾਸਿਲ ਕੀਤਾ ।ਅੰਡਰ 14 ਗੱਤਕਾ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਰਮਨਦੀਪ ਕੌਰ ਸਿਧਾਣਾ, ਦੂਜਾ ਸਥਾਨ ਨਵਜੋਤ ਕੌਰ , ਤੀਜਾ ਸਥਾਨ ਦਵਿੰਦਰ ਕੌਰ ਲਹਿਰਾ ਧੂਰਕੋਟ ਨੇ , ਅੰਡਰ 18 ਵਿਚ ਪਹਿਲਾ ਸਥਾਨ ਸਿਮਰਜੀਤ ਕੌਰ, ਦੂਜਾ ਸਥਾਨ ਸੁਮੋਂਦਰਜੀਤ ਸਿੰਘ, ਤੀਜਾ ਸਥਾਨ ਕੀਰਤ ਕੌਰ ਨੇ ਹਾਸਿਲ ਕੀਤਾ। ਜੇਤੂ ਬੱਚਿਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਮੁੱਖ ਮਹਿਮਾਨ ਸੁਰਜੀਤ ਸਿੰਘ ਨੇ ਭਵਿੱਖ ਲਈ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆ।
ਇਸ ਮੌਕੇ ਅਜੀਤਪਾਲ ਸਿੰਘ ਕਾਨੂੰਗੋ , ਗੁਰਜੀਤ ਸਿੰਘ, ਕਮਲਜੀਤ ਕੌਰ ਬਲਾਕ ਪ੍ਰਧਾਨ ਹਲਕਾ ਭੁੱਚੋ ਆਮ ਆਦਮੀ ਪਾਰਟੀ,ਜਗਸੀਰ ਸਿੰਘ ਬੁੱਗਰ, ਗ੍ਰੰਥੀ ਇੰਦਰਜੀਤ ਸਿੰਘ ਸਿਧਾਣਾ, ਜਗਸੀਰ ਸਿੰਘ, ਜਗਜੀਤ ਸਿੰਘਜੱਗਾ, ਮਨਜੀਤ ਸਿੰਘ, ਸੁਖਪਾਲ ਸਿੰਘ, ਮਨਜੀਤ ਸਿੰਘ ਕੱਬਡੀ ਪਲੇਅਰ, ਹਰਵਿੰਦਰ ਸਿੰਘ ਚਹਿਲ, ਜਸਵੀਰ ਸਿੰਘ ਮੈਂਬਰ ਅਤੇ ਨੱਛਤਰ ਸਿੰਘ ਮੌਜੂਦ ਸਨ।