ਪਿਓ ਭਲਵਾਨੀ ਦਾ ਸ਼ੌਂਕ ਪੂਰਾ ਨਹੀਂ ਕਰ ਪਾਇਆ, ਪੁੱਤਰ ਨੇ ਪੂਰੀਆਂ ਕੀਤੀਆਂ ਰੀਝਾਂ
ਜੂਡੋ ਵਿੱਚ ਦੋ ਸਾਲ ਮਿਹਨਤ ਕਰਕੇ ਲੈ ਆਇਆ ਤਿੰਨ ਗੋਲਡ, ਨੈਸ਼ਨਲ ਲਈ ਚੁਣਿਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ , 5 ਜਨਵਰੀ 2025 :
ਗੁਰਦਾਸਪੁਰ ਦੇ 13 ਸਾਲਾ ਸ਼ਿਵਮ ਸ਼ਰਮਾ ਨੇ ਦੋ ਸਾਲਾਂ ਵਿੱਚ ਕੜੀ ਮਿਹਨਤ ਕਰਕੇ ਲਗਾਤਾਰ ਤਿੰਨ ਗੋਲਡ ਮੈਡਲ ਜੁਡੋ ਖੇਡੋ ਚ ਹਾਸਿਲ ਕੀਤੇ ਹਨ । ਸੱਤਵੀਂ ਵਿੱਚ ਪੜ੍ਹਨ ਵਾਲੇ ਸ਼ਿਵਮ ਦੇ ਪਿਤਾ ਰਵਿੰਦਰ ਸ਼ਰਮਾ ਭਲਵਾਨੀ ਦਾ ਸ਼ੌਂਕ ਰੱਖਦੇ ਸੀ ।ਅਖਾੜੇ ਵਿੱਚ ਵੀ ਜਾਂਦੇ ਸੀ ਅਤੇ ਭਲਵਾਨੀ ਵਿੱਚ ਨਾਮ ਕਮਾਉਣ ਦੀ ਚਾਹਤ ਵੀ ਰੱਖਦੇ ਸਨ ਪਰ ਮਾਲੀ ਹਾਲਤ ਕਾਰਨ ਆਪਣਾ ਸ਼ੌਂਕ ਪੂਰਾ ਨਹੀਂ ਕਰ ਪਾਏ । ਵੱਡੇ ਮੁੰਡੇ ਨੂੰ ਖੇਡ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਨਾ ਤਾਂ ਖੇਡਾਂ ਵਿੱਚ ਮਨ ਸੀ ਅਤੇ ਨਾ ਹੀ ਪੜਾਈ ਵਿੱਚ ਇਸ ਲਈ ਉਹਨੂੰ ਆਈਟੀਆਈ ਵਿੱਚ ਪਾ ਦਿੱਤਾ ਤੇ ਨਾਲ ਹੀ ਕੰਮ ਸਿਖਾਉਣ ਲੱਗ ਪਏ । ਛੋਟੇ ਪੁੱਤਰ ਸ਼ਿਵਮ ਨੇ ਆਪਣੀ ਪਿਓ ਦੀ ਇੱਛਾ ਦਾ ਮਾਣ ਰੱਖਿਆ ਤੇ ਇੱਕ ਸਮਾਜ ਸੇਵੀ ਰਵਿੰਦਰ ਖੰਨਾ ਦੀ ਬਦੌਲਤ ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਵਿੱਚ 2023 ਵਿੱਚ ਭਰਤੀ ਹੋ ਗਿਆ । ਇਥੋਂ ਦੇ ਕੋਚਾਂ ਸ਼ਿਵਮ ਦੇ ਅੰਦਰ ਲੁਕੇ ਖਿਡਾਰੀ ਨੂੰ ਪਹਿਚਾਣ ਲਿਆ ਤੇ ਦੋ ਸਾਲਾਂ ਵਿੱਚ ਸਖਤ ਮਿਹਨਤ ਕਰਾਈ । ਉਸਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਉਸ ਦੀ ਗਿੱਟ ਅਤੇ ਕੰਪੀਟੀਸ਼ਨ ਵਿੱਚ ਜਾਣ ਲਈ ਪੈਸੇ ਦਾ ਪ੍ਰਬੰਧ ਵੀ ਆਪ ਹੀ ਕੀਤਾ । ਨਤੀਜਾ ਇਹ ਰਿਹਾ ਕਿ ਆਪਣੀ ਲਗਨ ਦੀ ਬਦੌਲਤ ਸ਼ਿਵਮ ਨੇ ਦੋ ਸਾਲਾਂ ਵਿੱਚ ਬਹੁਤ ਸਾਰੇ ਮੈਡਲ ਹਾਸਲ ਕੀਤੇ ਅਤੇ ਲਗਾਤਾਰ ਤਿੰਨ ਗੋਲਡ ਮੈਡਲ ਵੀ ਲੈ ਆਇਆ ਅਤੇ ਹੁਣ ਨੈਸ਼ਨਲ ਸਕੂਲ ਗੇਮ ਲਈ ਚੁਣਿਆ ਗਿਆ ।
ਸ਼ਿਵਮ ਸ਼ਰਮਾ ਨੈਸ਼ਨਲ ਲਈ ਵੀ ਸਖਤ ਮਿਹਨਤ ਕਰ ਰਿਹਾ ਹੈ ਤੇ ਜੂਡੋ ਖੇਡ ਵਿੱਚ ਓਲੰਪੀਅਨ ਬਣਨ ਦਾ ਸੁਪਨਾ ਰੱਖਦਾ ਹੈ । ਨਾਲ ਹੀ ਉਹ ਪੁਲਿਸ ਵਿੱਚ ਭਰਤੀ ਹੋ ਕੇ ਜੂਡੋ ਦਿਓ ਨਾ ਕਈ ਖਿਡਾਰੀਆਂ ਵਾਂਗ ਸਮਾਜ ਲਈ ਕੁਝ ਕਰਨਾ ਚਾਹੁੰਦਾ ਹੈ ਜਿਹੜੇ ਜੂਡੋ ਦੇ ਚੰਗੇ ਖਿਡਾਰੀ ਵੀ ਸਨ ਅਤੇ ਪੁਲਿਸ ਵਿੱਚ ਭਰਤੀ ਹੋ ਕੇ ਸੇਵਾ ਕਰ ਰਹੇ ਹਨ।