ਨਹਿਰ 'ਚ ਡਿੱਗੀ ਫੌਜੀ ਦੀ ਕਾਰ, ਪਤੀ-ਪਤਨੀ ਦੋਵੇਂ ਲਾਪਤਾ
ਫਰੀਦਕੋਟ, 27 ਜੁਲਾਈ 2025: ਫਰੀਦਕੋਟ 'ਚ ਇੱਕ ਅਲਟੋ ਕਾਰ ਸਰਹਿੰਦ ਨਹਿਰ 'ਚ ਰੁੜ੍ਹ ਗਈ। ਕਾਰ 'ਚ ਸਵਾਰ ਛੁੱਟੀ 'ਤੇ ਆਇਆ ਫੌਜੀ ਅਤੇ ਉਸ ਦੀ ਪਤਨੀ ਇਸ ਹਾਦਸੇ 'ਚ ਲਾਪਤਾ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਨ.ਡੀ.ਆਰ.ਐਫ. ਦੀ ਟੀਮ ਮੌਕੇ 'ਤੇ ਪਹੁੰਚ ਕੇ ਲਾਪਤਾ ਹੋਏ ਪਤੀ-ਪਤਨੀ ਦੀ ਭਾਲ 'ਚ ਜੁਟ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ, ਫੌਜੀ ਛੁੱਟੀ 'ਤੇ ਘਰ ਆਇਆ ਹੋਇਆ ਸੀ ਅਤੇ ਪਤਨੀ ਨਾਲ ਕਿਸੇ ਰਿਸ਼ਤੇਦਾਰ ਕੋਲ ਗਿਆ ਸੀ ਪਰ ਘਰ ਵਾਪਸ ਮੁੜਦਿਆਂ ਰਸਤੇ 'ਚ ਇਹ ਦੁਖਦਾਈ ਹਾਦਸਾ ਵਾਪਰ ਗਿਆ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਕਾਰ ਕਿਵੇਂ ਅਤੇ ਕਿਹੜੇ ਹਾਲਾਤਾਂ 'ਚ ਨਹਿਰ 'ਚ ਡਿੱਗੀ। ਪੁਲਸ ਵੱਲੋਂ ਜਾਂਚ ਜਾਰੀ ਹੈ।