ਨਗਰ ਪੰਚਾਇਤ ਦਫ਼ਤਰ ਰਈਆ ਦੇ ਕਰਮਚਾਰੀ ਅੱਜ ਸਾਰਾ ਦਿਨ ਦਫ਼ਤਰ ਨਾ ਪੁੱਜੇ
ਗੈਰ ਹਾਜ਼ਰ ਕਰਮਚਾਰੀ ਵਿਰੁੱਧ ਹੋਵੇਗੀ ਕਾਰਵਾਈ ਈ ਉ ਰਈਆ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ 13 ਜਨਵਰੀ 2025 - ਅੱਜ ਪੰਜਾਬ ਸਰਕਾਰ ਵੱਲੋਂ ਲੋਹੜੀ ਦੇ ਤਉਤਾਰ ਤੇ ਛੁੱਟੀ ਨਾ ਹੋਣ ਦੇ ਬਾਵਜੂਦ ਨਗਰ ਪੰਚਾਇਤ ਦਫ਼ਤਰ ਰਈਆ ਦੇ ਇਕ ਕਰਮਚਾਰੀ ਨੂੰ ਛੱਡ ਕੇ ਬਾਕੀ ਸਾਰੇ ਦਫ਼ਤਰ ਨਹੀਂ ਪੁੱਜੇ ,ਜਿਸ ਕਾਰਨ ਲੋਕ ਭਾਰੀ ਖੱਜਲ ਖ਼ੁਆਰ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਸਰਕਾਰੀ ਛੁੱਟੀ ਨਹੀਂ ਕੀਤੀ ਗਈ ਸੀ ਨਗਰ ਪੰਚਾਇਤ ਰਈਆ ਦਫ਼ਤਰ ਦੇ ਇਕ ਕਰਮਚਾਰੀ ਨੂੰ ਛੱਡ ਕੇ ਸਾਰੇ ਕਰਮਚਾਰੀ ਗੈਰ ਹਾਜ਼ਰ ਰਹੇ। ਇਸ ਪ੍ਰਤੀਨਿਧ ਵਲੋ ਨਗਰ ਪੰਚਾਇਤ ਰਈਆ ਦਾ ਦਫ਼ਤਰ ਪੁੱਜ ਕੇ ਦੇਖਿਆ ਕਿ ਉੱਥੇ ਸਾਰੇ ਦਫ਼ਤਰ ਵਿਚ ਕਮਰੇ ਭਾਵੇਂ ਖੁੱਲ੍ਹੇ ਸਨ ਪਰ ਖ਼ਾਲੀ ਕੁਰਸੀਆਂ ਹੀ ਨਜ਼ਰ ਆ ਰਹੀਆਂ ਸਨ , ਸਾਰੇ ਦਫ਼ਤਰ ਵਿਚ ਇਕ ਕਰਮਚਾਰੀ ਹਾਜ਼ਰ ਸੀ ਉਸ ਨੇ ਦੱਸਿਆ ਕਿ ਸਾਰੇ ਕਰਮਚਾਰੀ ਲੋਹੜੀ ਕਾਰਨ ਰਾਖਵੀਂ ਛੁੱਟੀ ਤੇ ਗਏ ਹਨ ।ਉੱਥੇ ਕੰਮਕਾਜ ਵਾਲੇ ਕੁਝ ਲੋਕ ਖੱਜਲ ਖ਼ੁਆਰ ਹੁੰਦੇ ਦੇਖੇ ਗਏ ।ਇਸ ਸਬੰਧੀ ਈ ਓ ਨਗਰ ਪੰਚਾਇਤ ਰਈਆ ਸ੍ਰੀ ਵਿਜੇ ਡੋਗਰਾ ਨਾਲ ਟੈਲੀਫ਼ੋਨ ਤੇ ਗੱਲਬਾਤ ਕਰਨ ਤੇ ਦੱਸਿਆ ਕਿ ਕਿਸੇ ਵੀ ਕਰਮਚਾਰੀ ਨੇ ਉਨ੍ਹਾਂ ਪਾਸ ਰਾਖਵੀਂ ਛੁੱਟੀ ਅਪਲਾਈ ਨਹੀਂ ਕੀਤੀ , ਇਸ ਕਰਕੇ ਦਫ਼ਤਰ ਵਿਚ ਗੈਰ ਹਾਜ਼ਰ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਜਾਵੇਗੀ।