ਮਿਸਟਰ ਪੀ.ਕੇ ਸਿੰਘ ਦਾ ਗੀਤ "ਪੱਤਰਕਾਰੀ" ਬਣਿਆ ਪੱਤਰਕਾਰਾਂ ਦੀ ਪਹਿਲੀ ਪਸੰਦ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 5 ਜਨਵਰੀ 2026:- ਹੁਣ ਤੱਕ ਦਾ ਵੱਖਰਾ ਅਤੇ ਪੱਤਰਕਾਰਾਂ ਦੇ ਹੱਕ ਸੱਚ ਦੀ ਗੱਲ ਕਰਨ ਵਾਲ਼ਾ ਇੱਕ ਬਹੁਤ ਹੀ ਵਧੀਆਂ ਗੀਤ "ਕੈਂਥ ਮਿਊਜ਼ਿਕ ਰਿਕਾਰਡ" ਦੇ ਬੈਨਰ ਹੇਠ ਕਾਫ਼ੀ ਪਸ਼ੰਦ ਕੀਤਾ ਜਾ ਰਿਹਾ ਹੈ, ਜਿਸ ਦਾ ਟਾਈਟਲ ਹੈ "ਪੱਤਰਕਾਰੀ " ਇਸ ਗੀਤ ਵਿੱਚ ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਦੇ ਹਾਵ-ਭਾਵ ਦਰਸਾਏ ਗਏ ਹਨ, ਜਿਸ ਨੂੰ ਆਵਾਜ਼ ਤੇ ਮਿਊਜ਼ਿਕ ਨਾਲ ਸਿੰਗਾਰਿਆ ਹੈ ਮਿਸਟਰ ਪੀ.ਕੇ ਸਿੰਘ ਨੇ ਤੇ ਮਿਸਟਰ ਪੀ.ਕੇ ਦੇ ਨਾਲ ਇਸ ਗੀਤ ਵਿੱਚ ਆਵਾਜ਼ ਦਿੱਤੀ ਹੈ ਗਾਇਕਾ ਗੁਰਲੀਨ ਨੇ ਤੇ ਇਸ ਗੀਤ ਨੂੰ ਕਲਮਬੰਦ ਕੀਤਾ ਤਰਸੇਮ ਖਾਸਪੁਰੀ ਨੇ, ਇਸ ਗੀਤ ਵਿੱਚ ਦੱਸਿਆ ਗਿਆ ਕਿ ਕਿਵੇਂ ਪੱਤਰਕਾਰ ਅਪਣੀ ਜਾਨ ਤੇ ਖੇਡਕੇ ਖਬਰਾਂ ਲਿਆਉਂਦੇ ਹਨ ਤੇ ਉਹਨਾਂ ਦੀ ਜਾਨ ਵੀ ਜ਼ੋਖਿਮ ਵਿੱਚ ਰਹਿੰਦੀ ਤੇ ਕਿਹੋ ਜਿਹੇ ਅਫ਼ਸਰਾਂ ਤੇ ਬੰਦਿਆਂ ਨਾਲ ਵਾਹ ਪੈਂਦਾ ਰਹਿੰਦਾ ਹੈ, ਪਰ ਫ਼ਿਰ ਪੱਤਰਕਾਰਾਂ ਉੱਤੇ ਹੋ ਰਹੇ ਨਜ਼ਾਇਜ ਪਰਚੇ ਸਮੂੰਹ ਪੱਤਰਕਾਰ ਭਾਈਚਾਰੇ ਨੂੰ ਪ੍ਰੇਸ਼ਾਨ ਕਰ ਰਹੇ ਹਨ ਤੇ ਹੱਕ ਸੱਚ ਦੀ ਆਵਾਜ਼ ਦਬਾਈ ਜਾ ਰਹੀ ਹੈ, ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਿਸਟਰ ਪੀ.ਕੇ ਸਿੰਘ ਨੇ ਦੱਸਿਆ ਕਿ ਪੱਤਰਕਾਰੀ ਕੋਈ ਆਸਾਨ ਰਾਹ ਨਹੀਂ ਹੁੰਦਾ।ਸੱਚ ਲਿਖਣ ਦੀ ਕੀਮਤ ਕਈ ਵਾਰ ਬਹੁਤ ਮਹਿੰਗੀ ਪੈ ਜਾਂਦੀ ਹੈ।
ਜੋ ਪੱਤਰਕਾਰਾਂ ਸੱਚ ਦੀ ਅਵਾਜ਼ ਬਣਦੇ ਹਨ, ਉਹਨਾਂ ਨੂੰ ਸਿਸਟਮ ਦੇ ਦਬਾਅ, ਧਮਕੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਸੱਚ ਨੂੰ ਪਹਿਲੇ ਪੇਜ਼ ਤੱਕ ਲੈ ਕੇ ਜਾਂਦੇ ਨੇ। ਇਸ ਗੀਤ ਰਾਹੀਂ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਹਿਰਾਂ ਵਿੱਚ ਗੋਰਖਧੰਦੇ ਵਧ ਰਹੇ ਨੇ
ਕਿਵੇਂ ਮਿਲੀਭੁਗਤ ਸਿਸਟਮ ਨੂੰ ਖੋਕਲਾ ਕਰ ਰਹੀ ਹੈ ਅਤੇ ਕਿਵੇਂ ਸੱਚ ਬੋਲਣਾ ਇੱਕ ਅਪਰਾਧ ਬਣ ਚੁੱਕਾ ਹੈ,ਮਿਸਟਰ ਪੀ.ਕੇ ਨੇ ਦੱਸਿਆ ਕਿ ਇਹ ਗੀਤ ਕਿਸੇ ਵਿਅਕਤੀ, ਮਹਿਕਮੇ ਜਾਂ ਸੰਸਥਾ ਦੇ ਖ਼ਿਲਾਫ਼ ਨਹੀਂ,ਇਹ ਸਿਰਫ਼ ਸੱਚੀ ਪੱਤਰਕਾਰੀ, ਅਭਿਵੈਕਤੀ ਦੀ ਆਜ਼ਾਦੀ ਅਤੇ ਸਮਾਜਕ ਜਾਗਰੂਕਤਾ ਦੇ ਹੱਕ ‘ਚ ਹੈ
ਜੇ ਤੁਸੀਂ ਵੀ ਮੰਨਦੇ ਹੋ ਕਿ
ਸੱਚ ਦੀ ਅਵਾਜ਼ ਦਬਣੀ ਨਹੀਂ ਚਾਹੀਦੀ,
ਤਾਂ ਇਸ ਗੀਤ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕੁਮੈਂਟ ਜ਼ਰੂਰ ਕਰੋ।..... ਝੁੱਗਾ ਚੌੜ ਕਰਾਦੇ ਨਾ ਤੇਰੀ ਪੱਤਰਕਾਰੀ ਵੇ…ਇਹ ਗੀਤ ਸਿਰਫ਼ ਸਮਾਜਕ ਜਾਗਰੂਕਤਾ ਲਈ ਤਿਆਰ ਕੀਤਾ ਗਿਆ ਹੈ।
ਇਸ ਦਾ ਮਕਸਦ ਕਿਸੇ ਵਿਅਕਤੀ, ਜੈਂਡਰ, ਸੰਸਥਾ, ਪੁਲਿਸ ਮਹਿਕਮੇ ਜਾਂ ਕਿਸੇ ਖ਼ਾਸ ਘਟਨਾ ਨੂੰ ਬਦਨਾਮ ਕਰਨਾ ਨਹੀਂ।
ਇਸ ਗੀਤ ਵਿੱਚ ਦਰਸਾਏ ਗਏ ਵਿਚਾਰ ਕਲਾਤਮਕ ਅਭਿਵੈਕਤੀ ਅਤੇ ਆਮ ਸਮਾਜਕ ਹਾਲਾਤਾਂ ‘ਤੇ ਆਧਾਰਿਤ ਹਨ।
ਕੋਈ ਵੀ ਸਮਾਨਤਾ ਸਿਰਫ਼ ਇਤਫ਼ਾਕ ਸਮਝੀ ਜਾਵੇ।