Breaking: SSP ਤੋਂ ਬਾਅਦ ਵਿਜੀਲੈਂਸ ਦਾ ਇੰਸਪੈਕਟਰ ਮੁਅੱਤਲ
ਡਿਊਟੀ 'ਚ ਕੋਤਾਹੀ ਦੇ ਲੱਗੇ ਦੋਸ਼
ਰਵੀ ਜੱਖੂ
ਚੰਡੀਗੜ੍ਹ, 27 ਦਸੰਬਰ 2025- ਡਿਊਟੀ ਵਿੱਚ ਕੋਤਾਹੀ ਦੇ ਲੱਗੇ ਦੋਸ਼ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ ਇੱਕ ਇੰਸਪੈਕਟਰ 'ਤੇ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਅੰਮ੍ਰਿਤਸਰ ਦੇ ਐਸ.ਐਸ.ਪੀ. (SSP) ਦੇ ਰੀਡਰ ਵਜੋਂ ਤਾਇਨਾਤ ਇੰਸਪੈਕਟਰ ਸੰਜੀਵ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੀ ਮਿਆਦ ਦੌਰਾਨ ਇੰਸਪੈਕਟਰ ਸੰਜੀਵ ਕੁਮਾਰ ਦਾ ਹੈੱਡਕੁਆਰਟਰ ਡਾਇਰੈਕਟਰ ਜਨਰਲ ਆਫ਼ ਪੁਲਿਸ (DGP), ਪੰਜਾਬ, ਚੰਡੀਗੜ੍ਹ ਦਾ ਦਫ਼ਤਰ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਖ਼ਬਰ ਇਹ ਸਾਹਮਣੇ ਆਈ ਸੀ ਕਿ ਸੀਨੀਅਰ ਆਈਪੀਐਸ ਲਖਬੀਰ ਸਿੰਘ (ਐਸਐਸਪੀ ਵਿਜੀਲੈਂਸ ਅੰਮ੍ਰਿਤਸਰ) ਨੂੰ ਮੁਅੱਤਲ ਕੀਤਾ ਗਿਆ ਹੈ।