ਕਲਾ ਪਰਿਸ਼ਦ ਵੱਲੋਂ ਕੀਤਾ ਜਾਵੇਗਾ ਦਸ ਕਿਤਾਬਾਂ ਦਾ ਲੋਕ-ਅਰਪਣ
ਚੰਡੀਗੜ੍ਹ, 22 ਅਗਸਤ 2025- ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸਤਲੁਜ ਪ੍ਰਕਾਸ਼ਨ, ਪੰਚਕੁਲਾ ਦੇ ਸਹਿਯੋਗ ਨਾਲ ਨਵ-ਪ੍ਰਕਾਸ਼ਿਤ 10 ਕਿਤਾਬਾਂ ਦੇ ਸੈੱਟ ਦਾ ਲੋਕ-ਅਰਪਣ ਸਮਾਰੋਹ 27 ਅਗਸਤ 2025 ਨੂੰ ਸਵੇਰੇ 10.30 ਵਜੇ ਕਲਾ ਭਵਨ, ਸੈਕਟਰ 16,ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਪੇਂਡੂ ਵਿਕਾਸ ਅਤੇ ਪੰਚਾਇਤ, ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਪਰਹੁਣਚਾਰੀ, ਕਿਰਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਕਰਨਗੇ।
ਲੋਕ-ਅਰਪਣ ਕੀਤੀਆਂ ਜਾਣ ਵਾਲ਼ੀਆਂ ਕਿਤਾਬਾਂ 'ਮਰਟੀਰਡਮ ਦੈਟ ਬਰਥਡ ਦਾ ਫਿਊਚਰ', ਗੁਰੂ ਤੇਗ ਬਹਾਦੁਰ ਐਂਡ ਦਾ ਪੋਸਟਹਿਊਮਨ ਰੈਵੂਲੇਸ਼ਨ,ਲੇਖਕ: ਅਮਰਜੀਤ ਸਿੰਘ ਗਰੇਵਾਲ, 'ਪੰਜਾਬ ਇਕੋਨਾਮੀ ਪਰਸਪੈਕਟਿਵਸ ਐਂਡ ਪਾਥਵੇਜ਼', ਲੇਖਕ: ਰਣਜੀਤ ਸਿੰਘ ਘੁੰਮਨ, 'ਨਾਰਿ ਸਬਾਈ',ਸੰਪਾਦਨ: ਡਾ. ਅਕਾਲ ਅੰਮ੍ਰਿਤ ਕੌਰ, 'ਆਪਣਾ ਮੂਲੁ ਪਛਾਣੁ',ਸੰਪਾਦਕ: ਡਾ. ਪ੍ਰਵੀਨ ਕੁਮਾਰ, 'ਪਰਵਾਸ ਚਿੰਤਨ ਅਤੇ ਚੇਤਨਾ', ਸੰਪਾਦਕ: ਡਾ. ਅਕਾਲ ਅੰਮ੍ਰਿਤ ਕੌਰ ਅਤੇ ਡਾ. ਅਮਰਜੀਤ ਸਿੰਘ, 'ਦਲਿਤ ਚਿੰਤਨ ਅਤੇ ਚੇਤਨਾ',ਸੰਪਾਦਕ: ਡਾ. ਅਮਰਜੀਤ ਸਿੰਘ ਅਤੇ ਡਾ. ਹਰਪ੍ਰੀਤ ਸਿੰਘ, 'ਸਵਰਨਜੀਤ ਸਵੀ ਕਾਵਿ ਦੇ ਨਵੇਂ ਆਯਾਮ ਇਤਿਹਾਸ, ਦਰਸ਼ਨ ਅਤੇ ਏ. ਆਈ', ਸੰਪਾਦਕ: ਡਾ. ਅਕਾਲ ਅੰਮ੍ਰਿਤ ਕੌਰ, 'ਨਵ ਕਾਵਿ-ਸਿਰਜਣਾ, ਚਿੰਤਨ ਅਤੇ ਸੰਵਾਦ', ਲੇਖਕ ਅਤੇ ਸੰਪਾਦਕ: ਡਾ. ਹਰਪ੍ਰੀਤ ਸਿੰਘ, 'ਨੌਜਵਾਨੀ ਦਾ ਆਤਮ ਪ੍ਰਗਾਸ', ਸੰਪਾਦਕ: ਡਾ. ਅਮਰਜੀਤ ਸਿੰਘ, 'ਸਵਰਨਜੀਤ ਸਵੀ-ਕਾਵਿ ਅੰਤਰ-ਸੰਵਾਦ'(ਸਾਹਿਤਕ ਵਿਸ਼ਲੇਸ਼ਣ)- ਅਤੈ ਸਿੰਘ
ਇਸ ਸਮਾਰੋਹ ਦੇ ਬੁਲਾਰੇ ਹੋਣਗੇ ਡਾ. ਬਲਕਾਰ ਸਿੰਘ, ਡਾ. ਯੋਗਰਾਜ, ਡਾ. ਸੁਖਪਾਲ ਸਿੰਘ, ਡਾ. ਮਨਮੋਹਨ, ਡਾ. ਰੌਣਕੀ ਰਾਮ, ਡਾ. ਪ੍ਰਵੀਨ ਕੁਮਾਰ, ਡਾ. ਆਤਮ ਰੰਧਾਵਾ, ਡਾ. ਜਸ਼ਨਪ੍ਰੀਤ, ਡਾ. ਹਰਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ, ਡਾ. ਤੇਜਿੰਦਰ ਸਿੰਘ
ਇਸ ਪ੍ਰਾਜੈਕਟ ਦੀ ਜਾਣ-ਪਛਾਣ ਸ. ਅਮਰਜੀਤ ਸਿੰਘ ਗਰੇਵਾਲ ਅਤੇ ਧੰਨਵਾਦ ਡਾ. ਯੋਗ ਰਾਜ ਵੱਲੋਂ ਕੀਤਾ ਜਾਵੇਗਾ। ਇਸ ਸਮਾਰੋਹ ਦਾ ਮੰਚ ਸੰਚਾਲਨ ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ। ਕੇਆਰਡੀਨੇਟਰ ਪ੍ਰੋ. ਨਿਰਮਲ ਜੌੜਾ, ਰਾਜਵਿੰਦਰ ਸਮਰਾਲਾ, ਡਾ. ਅਮਰਜੀਤ ਸਿੰਘ ਅਤੇ ਪ੍ਰੀਤਮ ਸਿੰਘ ਰੁਪਾਲ ਹੋਣਗੇ।
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਪ੍ਰਕਾਸ਼ਿਤ ਪੁਸਤਕਾਂ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ 'ਪੰਜਾਬ ਨਵ-ਸਿਰਜਣਾ' ਤਹਿਤ ਪਿੱਛਲੇ ਅਰਸੇ ਵਿਚ ਪੰਜਾਬ ਭਰ ਵਿਚ ਸੈਮੀਨਾਰ, ਕਵੀ ਦਰਬਾਰ ਜਾਂ ਹੋਰ ਕੋਮਲ ਕਲਾਵਾਂ ਨਾਲ ਸੰਬੰਧਿਤ ਸਮਾਗਮ ਕਰਵਾਏ ਗਏ ਹਨ, ਇਹ ਕਿਤਾਬਾਂ ਉਹਨਾਂ ਕਾਰਗੁਜਾਰੀਆਂ ਦਾ ਦਸਤਾਵੇਜ਼ ਹਨ। ਉਹਨਾਂ ਅਗਾਂਹ ਜੋੜਿਆ ਕਿ ਇਹਨਾਂ ਕਿਤਾਬਾਂ ਵਿਚ ਦਲਿਤਾਂ, ਔਰਤਾਂ ਅਤੇ ਦੋ ਕਿਤਾਬਾਂ ਨੌਜਵਾਨਾਂ ਬਾਰੇ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਇਕ ਵਿਚ ਉਹਨਾਂ ਦੇ ਕਲਾਮ ਦਾ ਸੰਗ੍ਰਹਿ ਅਤੇ ਦੂਜੀ ਵਿਚ ਆਲੋਚਨਾ ਹੈ। ਉਹਨਾਂ ਖੁਸ਼ੀ ਜ਼ਾਹਰ ਕੀਤੀ ਕਿ ਆਲੋਚਕਾਂ ਵੱਲੋਂ ਉਹਨਾਂ ਦੇ ਸਾਹਿਤ ਅਕਾਦਮੀ ਸਨਮਾਨ ਨੂੰ ਦੇਖਦੇ ਹੋਏ, ਉਹਨਾਂ ਦੀ ਕਵਿਤਾ ਬਾਰੇ ਵੀ ਦੋ ਕਿਤਾਬਾਂ ਲਿਖੀਆਂ ਨੇ। ਉਹਨਾਂ ਨੇ ਸਾਰੇ ਲੇਖਕਾਂ, ਪਾਠਕਾਂ ਤੇ ਹੋਰ ਸਾਹਿਤਕ ਸੰਸਥਾਵਾਂ ਨੂੰ ਇਸ ਇਤਿਹਾਸਕ ਸਮਾਗਮ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।