ਸੰਦੀਪ ਘੰਡ ਵੱਲੋਂ ਜੀਵਨ ਸ਼ੈਲੀ ਕੋਚ ਵਿਸ਼ੇ ਤੇ ਪੰਜਾਬੀ ਭਾਸ਼ਾ ਵਿੱਚ ਲਿਖੀ ਪਹਿਲੀ ਪੁਸਤਕ ਰਿਲੀਜ਼
ਅਸ਼ੋਕ ਵਰਮਾ
ਮਾਨਸਾ, 13 ਅਕਤੂਬਰ 2025 : ਡਾ: ਸੰਦੀਪ ਘੰਡ ਲਾਈਫ ਕੋਚ ਮਾਨਸਾ ਅਤੇ ਸਹਿ ਲੇਖਕ ਵੱਜੋਂ ਡਾ: ਹਰਮਨਦੀਪ ਵੱਲੋਂ ਪੰਜਾਬੀ ਭਾਸ਼ਾ ਵਿੱਚ ਲਿਖੀ ਅਤੇ ਤਨੀਸ਼ਾਂ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਜੀਵਨ ਸ਼ੈਲੀ ਦੀ ਕਿਤਾਬ ਜਿੰਦਗੀ ਦਾ ਆਨੰਦ ਕਿਵੇਂ ਮਾਣੀਏ ਪੰਜਾਬ ਸਰਕਾਰ ਦੇ ਮੰਤਰੀ ਅਮਨ ਅਰੋੜਾ ਨੇ ਰਿਲੀਜ਼ ਕੀਤੀ। ਵਜ਼ੀਰ ਅਮਨ ਅਰੋੜਾ ਨੇ ਕਿਹਾ ਕਿ ਜਿਵੇਂ ਡਾ ਘੰਡ ਨੇ ਦੱਸਿਆ ਹੈ ਕਿ ਮਾਤ-ਭਾਸ਼ਾ ਪੰਜਾਬੀ ਵਿੱਚ ਜੀਵਨ ਸ਼ੈਲੀ ਕੋਚ ਦੀ ਇਹ ਪਲੇਠੀ ਕਿਤਾਬ ਹੈ ਤਾਂ ਇਹ ਹੋਰ ਵੀ ਕੰੰਮ ਹੈ।
ਅਮਨ ਅਰੋੜਾ ਨੇ ਕਿਹਾ ਕਿ ਜਿੰਨਾਂ ਪ੍ਰੀਵਾਰਾਂ ਵਿੱਚ ਕੋਈ ਵਖਰੇਵਾਂ ਹੈ ਜਾਂ ਬੱਚਿਆਂ ਵੱਲੋਂ ਸਕਰੀਨ ਦੀ ਵਰਤੋਂ ਜਿਆਦਾ ਕੀਤੀ ਜਾ ਰਹੀ ਹੈ ਜਾਂ ਮਾਨਸਿਕ ਤਣਾਅ ਭਰਪੂਰ ਜਿੰਦਗੀ ਵਿੱਚ ਜੀਅ ਰਹੇ ਹਨ ਉਹਨਾਂ ਨੂੰ ਜਰੂਰ ਇਹ ਕਿਤਾਬ ਪੜਣੀ ਚਾਹੀਦੀ ਅਤੇ ਸੰਦੀਪ ਘੰਡ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣਾ ਚਾਹੀਦਾ ਹੈ।ਪੁਸਤਕ ਦੇ ਲੇਖਕ ਡਾ ਸੰਦੀਪ ਘੰਡ ਨੇ ਦੱਸਿਆ ਕਿ ਇੱਕ ਲਾਈਫ ਕੋਚ ਜਿਵੇਂ ਪ੍ਰੀਵਾਰਾਂ ਵਿੱਚ ਬਜੁਰਗ ਜਾਂ ਵੱਡੇ ਅਤੇ ਸਕੂਲ ਕਾਲਜ ਵਿੱਚ ਜੋ ਭੂਮਿਕਾ ਅਧਿਆਪਕ ਅਦਾ ਕਰਦੇ ਹਨ ਉਹੀ ਭੂਮਿਕਾ ਲਾਈਫ ਕੋਚ ਅਦਾ ਕਰਦਾ ਹੈ।ਉਹਨਾਂ ਕਿਹਾ ਕਿ ਉਹਨਾਂ ਨੇ ਇਹ ਕੰਮ ਕਿਸੇ ਕਿਸਮ ਦੀ ਕਮਾਈ ਲਈ ਨਹੀ ਲੋਕਾਂ ਦੀ ਸੇਵਾ ਲਈ ਕੀਤਾ ਇਸ ਲਈ ਕੋਈ ਵੀ ਉਹਨਾਂ ਨਾਲ ਸਪਰੰਕ ਕਰ ਸਕਦਾ ਹੈ।ਡਾ ਘੰਡ ਨੇ ਦੱਸਿਆ ਕਿ ਕਿਤਾਬ ਐਮਾਜੋਨ,ਫਲਪਿਕਾਰਟ ਅਤੇ ਆਨਲਾਈਨ ਬਾਕੀ ਪਲੇਟਫਾਰਮ ਤੇ ਮਿਲ ਸਕਦੀ ਹੈ।