← ਪਿਛੇ ਪਰਤੋ
ਸਾਹਿਬਜ਼ਾਦਿਆਂ ਨੂੰ ਸਮਰਪਿਤ ਮਾਨਸਾ ਤੋਂ ਤਲਵੰਡੀ ਸਾਬੋ ਪੈਦਲ ਯਾਤਰਾ ਮਾਨਸਾ : ਸਾਹਿਬਜ਼ਾਦਿਆਂ ਨੂੰ ਸਮਰਪਿਤ ਮਾਨਸਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਗਭਗ 35 ਕਿਲੋਮੀਟਰ ਦੀ ਦੂਰੀ ਇਕਬਾਲ ਸੰਧੂ ਉੱਭਾ ਨੇ ਲਗਾਤਾਰ ਪੈਦਲ ਯਾਤਰਾ ਕਰਕੇ ਪੂਰੀ ਕੀਤੀ। ਕਿੱਤੇ ਵਜੋਂ ਇਕਬਾਲ ਸੰਧੂ ਉੱਭਾ ਈ.ਟੀ.ਟੀ. ਅਧਿਆਪਕ ਅਤੇ ਅਥਲੀਟ ਹੈ। ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਮਾਸਟਰਜ਼ ਖੇਡਾਂ ਵਿੱਚ ਭਾਗ ਲੈਂਦੇ ਹੋਏ 5000 ਮੀਟਰ ਪੈਦਲ ਚਾਲ ਵਿੱਚੋਂ ਉਹ ਪੰਜਾਬ ਪੱਧਰ ‘ਤੇ ਪੁਜੀਸ਼ਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਚੁੱਕਾ ਹੈ ਅਤੇ ਹੁਣ ਨੈਸ਼ਨਲ ਖੇਡਾਂ ਦੀ ਤਿਆਰ ਕਰ ਰਿਹਾ ਹੈ। ਉਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਕਿਸੇ ਵੀ ਮਹਾਨ ਵਿਅਕਤੀ ਅਤੇ ਸ਼ਹੀਦਾਂ ਦੇ ਦਿਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਉਹ ਕੌਮਾਂ ਖਤਮ ਹੋ ਜਾਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖ ਸਕਦੀਆਂ। ਬੱਚਿਆਂ ਅਤੇ ਨੌਜ਼ਵਾਨਾਂ ਨੂੰ ਮਹਾਨ ਲੋਕਾਂ ਦੇ ਦਿਨਾਂ ਨੂੰ ਸਕਾਰਾਤਮਿਕ ਢੰਗ ਨਾਲ ਮਨਾਉਣੇ ਚਾਹੀਦੇ ਹਨ। ਸਾਹਿਬਜ਼ਾਦਿਆਂ ਦੇ ਦਿਨਾਂ ਨੂੰ ਸੱਚੇ ਦਿਲੋਂ ਸਮਰਪਿਤ ਹੋ ਕੇ ਕਾਰਜ ਕਰਨੇ ਚਾਹੀਦੇ ਹਨ। ਇਹੀ ਸ਼ਹੀਦਾਂ ਲਈ ਸੱਚੀ ਸਰਧਾਂਜ਼ਲੀ ਹੋਵੇਗੀ।
Total Responses : 108