ਮੌਸਮ ਤੇ ਦਰਿਆ ਦੀ ਮਾਰ ਕਾਰਨ ਮਰੇ ਹਜ਼ਾਰਾਂ ਮੁਰਗੇ ਕੋਈ ਸੁੱਟ ਗਿਆ ਸੜਕ ਤੇ
ਚਾਰੋਂ ਪੈਸੇ ਫੈਲੀ ਗੰਦੀ ਬਦਬੂ
ਰੋਹਿਤ ਗੁਪਤਾ
ਗੁਰਦਾਸਪੁਰ 29 ਅਗਸਤ
ਗੁਰਦਾਸਪੁਰ ਤੋਂ ਦੋਰਾਂਗਲਾ ਅਤੇ ਗਾਹਲੜੀ ਰੋਡ ਤੇ ਵਸੇ ਪਿੰਡ ਸੱਦਾ ਦੀ ਸੜਕ ਤੇ ਕੋਈ ਅਣਪਛਾਤਾ ਵਿਅਕਤੀ ਹਜ਼ਾਰਾਂ ਮਰੇ ਹੋਏ ਮੁਰਗੇ ਸੁੱਟ ਗਿਆ ਜਿਸ ਨਾਲ ਦੂਰ ਦੂਰ ਤੱਕ ਗੰਦੀ ਬਦਬੂ ਫੈਲੀ ਹੋਈ ਹੈ ਅਤੇ ਬਰਡ ਫਲੂ ਵਰਗੀ ਬਿਮਾਰੀ ਫੈਲਣ ਦਾ ਵੀ ਡਰ ਬਣ ਗਿਆ ਹੈ। ਜਾਹਰ ਤੌਰ ਤੇ ਇਹ ਮੁਰਗੇ ਕਿਸੇ ਪੋਲਟਰੀ ਫਾਰਮ ਵਿੱਚ ਮੌਸਮ , ਹੜਾਂ ਦੀ ਮਾਰ ਜਾਂ ਫਿਰ ਕਿਸੇ ਬਿਮਾਰੀ ਕਾਰਨ ਮਰ ਗਏ ਹਨ ਜੋ ਬਿਕਰੀ ਲਾਇਕ ਨਹੀਂ ਰਹੇ ਅਤੇ ਨੁਕਸਾਨ ਤੋਂ ਸਤੇ ਹੋਏ ਪੋਲਟਰੀ ਫਾਰਮ ਮਾਲਕ ਵੱਲੋਂ ਇਹਨਾਂ ਨੂੰ ਸੜਕ ਤੇ ਹੀ ਟਿਕਾਣੇ ਲਗਾ ਦਿੱਤਾ ਗਿਆ ਉੱਥੇ ਹੀ ਜਦੋਂ ਇਸ ਬਾਰੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪ੍ਰੀਤ ਸਿੰਘ ਨਾਗਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲ ਗਈ ਹੈ। ਹਾਲਾਂਕਿ ਫਿਲਹਾਲ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਕਿਸ ਪੋਲਟਟੀ ਫਾਰਮ ਮਾਲਕ ਵੱਲੋਂ ਇਹ ਹਰਕਤ ਕੀਤੀ ਗਈ ਹੈ ਪਰ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਇਹ ਉਹ ਉਜਾਗਰ ਹੋ ਜਾਂਦਾ ਹੈ ਕਿ ਕਿਸ ਵੱਲੋਂ ਇਹ ਹਰਕਤ ਕੀਤੀ ਗਈ ਹੈ ਤਾਂ ਉਸ ਦੇ ਖਿਲਾਫ ਨਿਯਮ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ ਫਿਲਹਾਲ ਮੁਰਗਿਆਂ ਨੂੰ ਸੜਕ ਤੋਂ ਜੇਸੀਬੀ ਅਤੇ ਗੱਡੀ ਭੇਜ ਕੇ ਚੁੱਕਿਆ ਜਾ ਰਿਹਾ ਹੈ ਤਾਂ ਜੋ ਆਲੇ ਦੁਆਲੇ ਰਹਿਣ ਵਾਲਿਆ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ।