ਪਠਾਨਕੋਟ ‘ਚ ਆਰ.ਪੀ. ਸ਼ਰਮਾ ਨੂੰ ਭਰਵੇਂ ਇਕੱਠ ਨੇ ਦਿੱਤੀ ਅੰਤਿਮ ਵਿਦਾਈ
ਸਿਆਸਤ, ਸਮਾਜਿਕ ਅਤੇ ਧਾਰਮਿਕ ਖੇਤਰ ਨਾਲ ਜੁੜੀਆਂ ਸਖਸ਼ੀਅਤਾਂ ਨੇ ਦਿੱਤੀ ਸ਼ਰਧਾਂਜਲੀ
ਆਰ ਪੀ ਸ਼ਰਮਾ ਦੀ ਸਾਦਗੀ ਅਤੇ ਲੋਕ ਭਲਾਈ ਦੀ ਭਾਵਨਾ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ - ਸੌਦਾਨ ਸਿੰਘ
ਚੰਡੀਗੜ, 29 ਅਗਸਤ
ਭਾਜਪਾ ਪੰਜਾਬ ਦੇ ਕਾਰਜ਼ਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਆਰ.ਪੀ. ਸ਼ਰਮਾ (63) ਦਾ ਅੱਜ ਪਠਾਨਕੋਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸਿਆਸਤ, ਧਰਮ ਤੇ ਸਮਾਜਿਕ ਜਗਤ ਨਾਲ ਜੁੜੀਆਂ ਕਈ ਪ੍ਰਸਿੱਧ ਹਸਤੀਆਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਅਤੇ ਸਵ: ਆਰ ਪੀ ਸ਼ਰਮਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।
ਅੰਤਿਮ ਸੰਸਕਾਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੋਮੀ ਮੀਤ ਪ੍ਰਧਾਨ ਸੌਦਾਨ ਸਿੰਘ; ਕੌਮੀ ਸਕੱਤਰ ਅਤੇ ਵਿਧਾਇਕ ਡਾ ਨਰਿੰਦਰ ਸਿੰਘ ਰੈਣਾ ; ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ; ਕੇਂਦਰੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ; ਪ੍ਰਦੇਸ਼ ਮਹਾਮੰਤਰੀ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਮੰਥਰੀ ਸ਼੍ਰੀਨਿਵਾਸੂਲੂ; ਸਤੀਸ਼ ਕੁਮਾਰ ਸ਼ਰਮਾ ਜੰਮੂ ਕਸ਼ਮੀਰ ਤੋਂ ਵਿਧਾਇਕ; ਸਾਬਕਾ ਸੂਬਾ ਪ੍ਰਧਾਨ ਮਨੋਰੰਜਨ ਕਾਲੀਆ; ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ; ਸਾਬਕਾ ਮੰਤਰੀ ਮਾਸਟਰ ਮੋਹਨ ਲਾਲ; ਸਾਬਕਾ ਮੰਤਰੀ ਸੁਰਜੀਤ ਜਯਾਨੀ; ਸਾਬਕਾ ਮੰਤਰੀ ਤੀਖ਼ਸ਼ਣ ਸੂਦ; ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਜਗਦੀਪ ਸਿੰਘ ਨਕਈ ਅਤੇ ਮੋਹਿੰਦਰ ਕੌਰ ਜੋਸ਼; ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਕੋਰ ਕਮੇਟੀ ਮੈਂਬਰ ਸਰਦਾਰ ਕੇਵਲ ਢਿੱਲੋਂ; ਸਾਬਕਾ ਡਿਪਟੀ ਸਪੀਕਰ ਪੰਜਾਬ ਦਿਨੇਸ਼ ਸਿੰਘ ਬੱਬੂ; ਸਾਬਕਾ ਵਿਧਾਇਕ ਜਗਵੀਰ ਬਰਾੜ, ਬਲਵਿੰਦਰ ਸਿੰਘ ਲਾਡੀ, ਹਰਮਿੰਦਰ ਜੱਸੀਆਂ ਅਤੇ ਸੀਮਾ ਕੁਮਾਰੀ ; ਸੂਬਾ ਕੋਰ ਕਮੇਟੀ ਮੈਂਬਰ ਜੀਵਨ ਗੁਪਤਾ; ਸੂਬਾ ਮੀਤ ਪ੍ਰਧਾਨ ਬਿਕਰਮ ਸਿੰਘ ਚੀਮਾ, ਡਾ. ਸੁਭਾਸ਼ ਸ਼ਰਮਾ ਅਤੇ ਰਾਜੇਸ਼ ਬਾਘਾ; ਸੂਬਾ ਮਹਾਮੰਤਰੀ ਅਨਿਲ ਸਰੀਨ, ਰਾਕੇਸ਼ ਰਾਠੌਰ ਅਤੇ ਜਗਮੋਹਨ ਰਾਜੂ; ਸੂਬਾ ਸਕੱਤਰ ਸੂਰਜ ਭਾਰਦਵਾਜ ਅਤੇ ਰਾਕੇਸ਼ ਸ਼ਰਮਾ; ਅਦਾਕਾਰ ਹੌਬੀ ਧਾਲੀਵਾਲ; ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ; ਸਾਬਕਾ ਮਹਾਪੌਰ ਪਠਾਨਕੋਟ ਅਨਿਲ ਵਾਸੁਦੇਵਾ; ਜ਼ਿਲ੍ਹਾ ਪ੍ਰਧਾਨ ਪਠਾਨਕੋਟ ਸੁਰੇਸ਼ ਸ਼ਰਮਾ।
ਇਸ ਮੌਕੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ ਨੇ ਅਸ਼ਵਨੀ ਸ਼ਰਮਾ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਆਰ.ਪੀ. ਸ਼ਰਮਾ ਇਕ ਸਾਦਗੀ ਪਸੰਦ, ਇਮਾਨਦਾਰ ਅਤੇ ਮਿਲਣਸਾਰ ਵਿਅਕਤੀ ਸਨ। ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲੋਕਾਂ ਦੀ ਭਲਾਈ ਲਈ ਸਮਰਪਿਤ ਰਹੀ। ਉਨ੍ਹਾਂ ਦੇ ਦੇਹਾਂਤ ਨਾਲ ਪਠਾਨਕੋਟ ਹੀ ਨਹੀਂ, ਸਗੋਂ ਸਾਰੇ ਸੂਬੇ ਨੇ ਇਕ ਸੱਚਾ ਸਮਾਜ ਸੇਵਕ ਖੋ ਦਿੱਤਾ ਹੈ। ਉਨ੍ਹਾਂ ਦੀ ਸਾਦਗੀ ਅਤੇ ਲੋਕ ਭਲਾਈ ਦੀ ਭਾਵਨਾ ਲੋਕਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਸੌਦਾਨ ਸਿੰਘ ਨੇ ਕਿਹਾ ਇਸ ਮੁਸ਼ਕਲ ਘੜੀ ਵਿੱਚ ਅਸੀਂ ਸਾਰੇ ਸ਼ਰਮਾ ਪਰਿਵਾਰ ਦੇ ਨਾਲ ਖੜ੍ਹੇ ਹਾਂ।
ਕੌਮੀ ਸਕੱਤਰ ਅਤੇ ਵਿਧਾਇਕ ਡਾ. ਨਰੇਂਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਆਰ.ਪੀ. ਸ਼ਰਮਾ ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਵਿੱਚ ਅਸਿਸਟੈਂਟ ਜਨਰਲ ਮੈਨੇਜਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਨੌਕਰੀ ਦੌਰਾਨ ਉਹਨਾਂ ਨੇ ਇਮਾਨਦਾਰੀ ਤੇ ਮੇਹਨਤ ਨਾਲ ਆਪਣਾ ਮਕਾਮ ਬਣਾਇਆ ਅਤੇ ਸੇਵਾਮੁਕਤੀ ਤੋਂ ਬਾਅਦ ਸਮਾਜ ਸੇਵਾ ਨਾਲ ਜੁੜੇ ਰਹੇ।
ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਰ ਪੀ ਸ਼ਰਮਾ ਦਾ ਸੇਵਾਮੁਕਤੀ ਤੋਂ ਬਾਅਦ ਵੀ ਲੋਕਾਂ ਨਾਲ ਨਾਤਾ ਟੁੱਟਿਆ ਨਹੀਂ, ਸਗੋਂ ਉਹ ਹੋਰ ਵੱਧ ਸਮਾਜਕ ਕਾਰਜਾਂ ਵਿੱਚ ਸ਼ਾਮਲ ਹੋ ਗਏ। ਸੇਵਾਮੁਕਤ ਹੋਣ ਤੋਂ ਬਾਅਦ ਉਹ ਪਠਾਨਕੋਟ ਦੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਿੱਚ ਖ਼ਾਸ ਰੁਚੀ ਲੈਂਦੇ ਰਹੇ। ਕਈ ਪਰਿਵਾਰ ਅੱਜ ਵੀ ਦੱਸਦੇ ਹਨ ਕਿ ਸ਼ਰਮਾ ਸਾਹਿਬ ਨੇ ਬਿਨਾ ਕਿਸੇ ਪ੍ਰਚਾਰ ਦੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਦਿੱਤੀ ਜਾਂ ਇਲਾਜ ਲਈ ਮਦਦ ਕੀਤੀ।
ਜਿਕਰਯੋਗ ਹੈ ਕਿ ਆਰ.ਪੀ. ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿੱਚ ਜ਼ੇਰੇ ਇਲਾਜ ਸਨ, ਜਿੱਥੇ 28 ਅਗਸਤ ਦੀ ਸਵੇਰ ਨੂ ਉਨ੍ਹਾਂ ਨੇ ਆਖ਼ਰੀ ਸਾਹ ਲਏ।