ਹੜ੍ਹ ਵਿੱਚ ਫਸੇ ਦੋਸਤ ਦੇ ਪਰਿਵਾਰ ਨੂੰ ਪਾਣੀ ਪਹੁੰਚਾਉਣ ਗਏ ਨੌਜਵਾਨ ਡੁੱਬੇ
ਰੋਹਿਤ ਗੁਪਤਾ
ਗੁਰਦਾਸਪੁਰ 29 ਅਗਸਤ 2025 : ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਨੇੜੇ ਹੜ੍ਹ ਦੇ ਪਾਣੀ ਵਿੱਚ ਫਸੇ ਆਪਣੇ ਦੋਸਤ ਅਤੇ ਉਸ ਦ ਪਰਿਵਾਰ ਦੀ ਮਦਦ ਲਈ ਜਾ ਰਹੇ ਨੌਜਵਾਨਾਂ ਵਿੱਚੋਂ ਇੱਕ ਪਾਣੀ ਦੇ ਤੇਜ਼ ਵਹਾ ਚ ਵਹਿ ਗਿਆ ਜਦਕਿ ਉਸ ਦੇ ਡੁੱਬਦੇ ਸਾਥੀ ਦਾ ਹੱਥ ਕਿਸੇ ਚੀਜ਼ ਨੂੰ ਪੈ ਗਿਆ ਤੇ ਉਹ ਇਹ ਹੀਲੇ ਵਸੀਲੇ ਕਰਕੇ ਇੱਕ ਮਕਾਨ ਦੀ ਛੱਤ ਤੇ ਚੜਿਆ ਬੈਠਾ ਹੈ।
ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਂਨ ਡੀ ਆਰ ਐਫ ਦੀ ਟੀਮ ਅਤੇ ਪੁਲਿਸ ਉਸ ਦੀ ਸਹਾਇਤਾ ਲਈ ਉਸ ਨੂੰ ਪਾਣੀ ਵਿੱਚੋਂ ਕੱਢਣ ਲਈ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ ਕਲਾਨੌਰ ਤੋਂ ਛੇ ਨੌਜਵਾਨ ਆਪਣੇ ਇੱਕ ਹੜ ਵਿੱਚ ਫਸੇ ਸਾਥੀ ਦੇ ਪਰਿਵਾਰ ਨੂੰ ਪਾਣੀ ਪਹੁੰਚਾਣ ਪਿੰਡ ਰਹੀਮਾਬਾਦ ਵਿਖੇ ਪਹੁੰਚੇ ਸੀ ਪਰ ਰਸਤੇ ਤੋਂ ਅਣਜਾਣ ਹੋਣ ਕਾਰਨ ਉਹ ਗਲਤੀ ਨਾਲ ਕਿਰਨ ਨਲੇ ਵਿੱਚ ਪੈ ਗਏ।
ਬੀਤੀ ਦੇਰ ਸ਼ਾਮ ਵਾਪਰੇ ਇਸ ਹਾਦਸੇ ਵਿੱਚ ਕਲਾਨੌਰ ਵਾਸੀ ਵਿਨੇ ਕੁਮਾਰ ਅਜੇ ਲਾਪਤਾ ਹੈ ਜਦਕਿ ਤਾਜਾ ਜਾਣਕਾਰੀ ਅਨੁਸਾਰ ਉਸਦਾ ਦੂਜਾ ਸਾਥੀ ਅਮਰਿੰਦਰ ਬਚਾ ਲਿਆ ਗਿਆ ਹੈ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਲਾ ਪਤਾ ਨੌਜਵਾਨ ਵਿਨੇ ਦੀ ਤਲਾਸ਼ ਵਿੱਚ ਸਰਚ ਆਪਰੇਸ਼ਨ ਜਾਰੀ ਹੈ।