ਖੇਮਕਰਨ ਏਰੀਆ ਦੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਤੋੜੇ ਲੈਕੇ ਪਹੁਚਣ ਦੀ ਅਪੀਲ
- ਬੰਨ ਟੁੱਟ ਗਿਆ ਹੈ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ
ਤਰਨ ਤਰਨ, 28 ਅਗਸਤ 2025 - ਜ਼ਿਲ੍ਹਾ ਤਰਨਤਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਸਰਹੱਦੀ ਪਿੰਡ ਮੀਆਂਵਾਲਾ ਵਿਖੇ ਡਿਫੈਂਸ ਨਹਿਰ ਦਾ ਬੰਨ ਟੁੱਟਣ ਕਾਰਨ ਹਜ਼ਾਰਾਂ ਏਕੜ ਫਸਲ ਇਸ ਦੀ ਮਾਰ ਹੇਠ ਆ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਹ ਬਨ ਵਿੱਚ ਕਈ ਦਿਨਾਂ ਤੋਂ ਸੀ ਰੁਪਏ ਰਹੀ ਸੀ ਅਤੇ ਉਹਨਾਂ ਵੱਲੋਂ ਲਗਾਤਾਰ ਇਸ ਬਨ ਦੀ ਮੁਰੰਮਤ ਕੀਤੀ ਜਾ ਰਹੀ ਸੀ, ਪਰ ਫਿਰ ਵੀ ਪਾਣੀ ਦਾ ਵਹਾ ਤੇਜ਼ ਹੋਣ ਕਾਰਨ ਇਹ ਬਣ ਅੱਜ ਟੁੱਟ ਗਿਆ ਅਤੇ 10 ਤੋਂ 15 ਫੁੱਟ ਦਾ ਇਸ ਵਿੱਚ ਪਾੜ ਪੈ ਗਿਆ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਹ ਸਾਰੀ ਘਟਨਾ ਸੁਣਦੇ ਸਾਰ ਹੀ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਸਾਰੇ ਪ੍ਰਸ਼ਾਸਨ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਇਸ ਬੰਨ ਨੂੰ ਜਲਦੀ ਤੋਂ ਜਲਦੀ ਬੰਨਿਆ ਜਾਵੇ ਤਾਂ ਜੋ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ।