21 ਸਤੰਬਰ ਦੀ ਸੀ.ਪੀ.ਆਈ. ਕੌਮੀ ਕਾਨਫਰੰਸ ਲਈ ਚੇਤਨਾ ਪੈਦਾ ਕਰਨ ਵਾਲੇ ਜੱਥੇ ਦਾ ਫਗਵਾੜਾ ਵਿਖੇ ਕੀਤਾ ਗਿਆ ਸਵਾਗਤ
ਫਗਵਾੜਾ,28 ਅਗਸਤ 2025- ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਯਾਦਗਾਰ ਤੋਂ ਸੀ.ਪੀ. ਆਈ. ਦਾ ਚੱਲਿਆ ਚੇਤਨਾ ਜੱਥਾ ਫਗਵਾੜੇ ਪਹੁੰਚਿਆ। ਅੱਜ ਦੇ ਜੱਥੇ ਦੀ ਅਗਵਾਈ ਸੀ.ਪੀ. ਆਈ. ਦੇ ਕਪੂਰਥਲਾ ਜ਼ਿਲ੍ਹੇ ਦੇ ਸਕੱਤਰ ਜੈਪਾਲ ਫਗਵਾੜਾ, ਰਜਿੰਦਰ ਸਿੰਘ ਰਾਣਾ ਐਡਵੋਕੇਟ ਅਤੇ ਤਿਰਲੋਕ ਸਿੰਘ ਭੁਬਿਆਣਾ ਨੇ ਕੀਤੀ। ਫਗਵਾੜਾ ਵਿਖੇ ਪੱਤਰਕਾਰ ਸੰਮੇਲਨ ਵਿੱਚ ਬੋਲਦਿਆਂ ਸੀ.ਪੀ. ਆਈ. ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਅਤੇ ਸੀ.ਪੀ. ਆਈ. ਦੇ ਸੂਬਾ ਸੱਕਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਦੇ ਖੇਤ ਮਜ਼ਦੂਰ ਅਤੇ ਕਾਰਖਾਨਿਆਂ ਦੇ ਮਜ਼ਦੂਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਝੋਨੇ ਦੀ ਲਵਾਈ ਤੋਂ ਬਾਅਦ ਕਾਫੀ ਸਮਾਂ ਖੇਤਾਂ ਵਿੱਚ ਮਜ਼ਦੂਰਾਂ ਦਾ ਕੰਮ ਰੁਕ ਜਾਂਦਾ ਹੈ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤਿੰਨ ਟਾਈਮ ਦੀ ਰੋਟੀ ਖਾਣ ਦੇ ਲਾਲੇ ਪੈ ਜਾਂਦੇ ਹਨ। ਮਾੜੀਮੇਘਾ ਨੇ ਕਿਹਾ ਪੰਜਾਬ ਵਿੱਚ ਕਾਰਖਾਨਿਆਂ ਦਾ ਕਾਰੋਬਾਰ ਰੈਡੀਮੇਡ ਕੱਪੜਿਆਂ ਵਾਲੀਆਂ ਕੰਪਨੀਆਂ ਨੇ ਬੰਦ ਕੀਤਾ ਹੋਇਆ ਹੈ। ਦੂਜੇ ਕਾਰੋਬਾਰਾਂ ਵਾਲੇ ਕਾਰਖਾਨੇ ਪੰਜਾਬ ਵਿੱਚ ਨਾ ਮਾਤਰ ਹੀ ਹਨ ਜੇ ਕਿਤੇ ਹੈ ਤਾਂ ਉਨ੍ਹਾਂ ਕਾਰਖਾਨਿਆਂ ਦੇ ਮਾਲਕਾਂ ਨੇ ਸਸਤੀ ਲੇਵਰ ਬਿਹਾਰੀ ਤੇ ਯੂਪੀ ਵਾਲੀ ਲਾਈ ਹੋਈ ਹੈ, ਇਸ ਲਈ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ ਹੈ। ਪੰਜਾਬ ਦੀ ਸਰਕਾਰ ਮਜ਼ਦੂਰਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਹੀ। ਰਾਸ਼ਨ ਡਿਪੂਆਂ ਤੇ ਸਸਤਾ ਅਨਾਜ ਵੀ ਨਹੀਂ ਮਿਲ ਰਿਹਾ ਹੈ। ਸੈਂਟਰ ਦੀ ਸਰਕਾਰ ਨਰੇਗਾ ਕਾਨੂੰਨ ਰਾਹੀਂ ਕੀਤੇ ਕੰਮਾਂ ਦੇ ਪੈਸੇ ਨਹੀਂ ਪਾ ਰਹੀ ਅਤੇ ਨਵਾਂ ਕੰਮ ਵੀ ਬਹੁਤ ਘੱਟ ਜਾਂ ਸਿਫਾਰਸ਼ ਰਾਹੀਂ ਦਿੱਤਾ ਜਾਂਦਾ ਹੈ। ਮਾੜੀਮੇਘਾ ਨੇ ਬਾਰਸ਼ਾਂ ਦੇ ਵੱਧ ਰਹੇ ਪਾਣੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਪੰਜਾਬ ਦੇ ਦਰਿਆਵਾਂ ਨਾਲ ਲੱਗਦੀ ਝੋਨੇ ਦੀ ਤੇ ਬਾਕੀ ਫਸਲ ਪਾਣੀ ਦੀ ਮਾਰ ਨਾਲ ਬਰਬਾਦ ਹੋ ਚੁੱਕੀ ਹੈ। ਲੋਕ ਸੜਕਾਂ 'ਤੇ ਤੰਬੂ ਲਾ ਕੇ ਛੋਟੇ-ਛੋਟੇ ਬੱਚਿਆਂ ਦੀ ਅਤੇ ਡੰਗਰਾਂ ਵਾਸਤੇ ਚਾਰਾ ਅਤ ਰੋਜ਼ ਮਰਾ ਦੇ ਲਈ ਪੈਸੇ ਮਿਲਣੇ ਚਾਹੀਦੇ ਹਨ। ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਪਰ ਏਕੜ 1,00,000/- (ਇੱਕ ਲੱਖ ਰੁਪਏ) ਦੇਣਾ ਬਣਦਾ ਹੈ। ਮਾੜੀਮੇਘਾ ਨੇ ਕਿਹਾ ਕਿ ਇਹ ਜੱਥਾ ਸੀ.ਪੀ.ਆਈ. ਦੀ ਕੌਮੀ ਕਾਨਫਰੰਸ ਜੋ 21 ਤੋਂ 25 ਸਿਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ ਉਸ ਦੇ ਵਿੱਚ ਵਿਚਾਰਨਯੋਗ ਮਸਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਅਤੇ ਕਾਨਫਰੰਸ ਦੀ ਹਰ ਪੱਖ ਤੋਂ ਕਾਮਯਾਬ ਕਰਨ ਦੀ ਬੇਨਤੀ ਕਰ ਰਿਹਾ ਹੈ।
ਜੱਥੇ ਦਾ ਸਵਾਗਤ ਸਰਬ ਨੌਜਵਾਨ ਸਭਾ ਦੇ ਦਫ਼ਤਰ ਵਿਖੇ ਕੀਤਾ ਗਿਆ ਅਤੇ ਕਾਮਰੇਡ ਪਿਰਥੀਪਾਲ ਸਿੰਘ ਮਾੜੀਮੇਘਾ, ਕਸ਼ਮੀਰ ਸਿੰਘ ਗਦਾਈਆ, ਰੁਪਿੰਦਰ ਕੌਰ ਮਾੜੀਮੇਘਾ ਮੀਤ ਪ੍ਰਧਾਨ ਇਸਤਰੀ ਸਭਾ, ਕਾਮਰੇਡ ਜੈਪਾਲ ਸਿੰਘ ਸਕੱਤਰ ਸੀ.ਪੀ.ਆਈ. ਕਪੂਰਥਲਾ, ਪੰਜਾਬੀ ਲੇਖਕ ਰਵਿੰਦਰ ਸਿੰਘ ਚੋਟ, ਸੁਖਵਿੰਦਰ ਸਿੰਘ ਪ੍ਰਧਾਨ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਵੱਲੋਂ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਸਭਾ, ਮੁਕੰਦ ਸਿੰਘ ਸੂਬਾ ਕੌਂਸਲ ਮੈਂਬਰ, ਸੁਰਜੀਤ ਸਿੰਘ ਠੱਠਾ, ਮਲਕੀਤ ਸਿੰਘ ਮੀਰੇ, ਮਹਿੰਗਾ ਸਿੰਘ, ਸਰਵਨ ਸਿੰਘ, ਕਰਮਜੀਤਪੁਰ ਸ਼ਾਮਲ ਸਨ।