ਸਿਵਲ ਸਰਜਨ ਨੇ ਹੜ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ 28 ਅਗਸਤ 2025- ਜਿਲਾ ਗੁਰਦਾਸਪੁਰ ਵਿੱਚ ਮੌਜ਼ੂਦਾ ਸਮੇਂ ਵਿੱਚ ਹੜ੍ਹ ਕਾਰਨ ਬਣੇ ਹਾਲਾਤਾਂ ਦੇ ਮੱਦੇਨਜਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਵੱਲੋ ਕਲਾਨੌਰ ,ਡੇਰਾ ਬਾਬਾ ਨਾਨਕ ਖੇਤਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸੀ ਐਚ ਸੀ ਕਲਾਨੌਰ ਦਾ ਨਿਰੀਖਣ ਵੀ ਕੀਤਾ। ਸਿਹਤ ਵਿਭਾਗ ਵੱਲੋਂ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਉਨ੍ਹਾਂ ਨੇ ਸੰਭਾਵਤ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਢੁਕਵੇਂ ਪ੍ਰਬੰਧ ਕਰਨ ਲਈ ਕਿਹਾ। ਮੈਡੀਕਲ ਕੈਂਪ ਲਈ ਮੈਡੀਕਲ ਟੀਮਾਂ ਦੇ ਗਠਨ, ਸਾਫ ਪਾਣੀ ਦੇ ਪ੍ਰਬੰਧਾਂ ਆਦਿ ਸਿਹਤ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਸਿਵਲ ਸਰਜਨ ਜੀ ਵੱਲੋ ਸਿਹਤ ਵਿਭਾਗ ਵਲੋ ਮੈਡੀਕਲ ਟੀਮਾਂ ਦੇ ਗਠਨ, ਮੈਡੀਕਲ ਕੈਂਪ, ਸਾਫ ਪਾਣੀ ਦੇ ਪ੍ਰਬੰਧਾਂ ਬਾਰੇ ਚਰਚਾ ਕੀਤੀ। ਮਰੀਜਾਂ ਦੇ ਇਲਾਜ ਅਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ । ਸਮੂਹ ਸਟਾਫ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਨੇ ਸਮੂਹ ਸਟਾਫ ਨੂੰ ਹਿਦਾਇਤ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਸੰਸਥਾਵਾਂ ਵਿੱਚ ਜਰੂਰੀ ਪ੍ਰਬੰਧ ਕੀਤੇ ਜਾਣ। ਕਿਤੇ ਵੀ ਫਾਲਤੂ ਪਾਣੀ ਜਮਾਂ ਨਾ ਹੋਣ ਦਿੱਤਾ ਜਾਵੇ। ਲੋਕਾਂ ਨੂੰ ਸਾਫ ਸਫਾਈ, ਚੰਗਾ ਖਾਣ ਪਾਣ , ਜਰੂਰੀ ਸਿਹਤ ਨੁਕਤਿਆਂ ਬਾਰੇ ਦੱਸਿਆ ਜਾਵੇ। ਪਾਣੀ ਦੀ ਕਲੋਰੀਨੇਸ਼ਨ ਕੀਤੀ ਜਾਵੇ। ਲੋਕਾਂ ਨੂੰ ਸਾਫ ਪਾਣੀ ਪੀਣ ਦੀ ਸਲਾਹ ਦਿੱਤੀ ਜਾਵੇ। ਖਾਣ ਦੀਆਂ ਵਸਤਾਂ ਨੂੰ ਢੱਕ ਕੇ ਰੱਖਿਆ ਜਾਵੇ। ਹਸਪਤਾਲ਼ ਪ੍ਰਬੰਧਕਾਂ ਨੂੰ ਕਿਸੇ ਵੀ ਹਾਲਤ ਨੂੰ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ।
ਸਿਵਲ ਸਰਜਨ ਨੇ ਕਿਹਾ ਕਿ
ਇਨਾ ਦਿਨੀਂ ਬਰਸਾਤ ਦੇ ਮੌਸਮ ਦੌਰਾਨ ਦੂਸ਼ਿਤ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ (Waterborne Diseases) ਦਾ ਖਤਰਾ ਵੱਧ ਗਿਆ ਹੈ।
ਇਨ੍ਹਾਂ ਦਿਨੀਂ ਹੈਜ਼ਾ, ਦਸਤ, ਹੈਪੇਟਾਈਟਿਸ ਏ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ, ਜੋ ਨਾਗਰਿਕਾਂ, ਖਾਸ ਕਰਕੇ ਬੱਚਿਆਂ ਦੇ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਦੋਰਾਨ ਮੁੱਖ ਜੋਖਮ ਅਤੇ ਬਿਮਾਰੀਆਂ ਬਾਰੇ ਉਨ੍ਹਾਂ ਦੱਸਿਆ ਕਿ ਅਸੁਰੱਖਿਅਤ ਸਰੋਤਾਂ ਤੋਂ ਪੀਣ ਵਾਲਾ ਪਾਣੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਇੰਨਾ ਬਿਮਾਰੀਆਂ ਵਿੱਚ ਹੈਜ਼ਾ, ਦਸਤ, ਅੰਤੜੀਆ ਦਾ ਬੁਖਾਰ (dysentery), ਹੈਪੇਟਾਈਟਿਸ ਏ ਅਤੇ ਟਾਈਫਾਈਡ ਸ਼ਾਮਲ ਹਨ। ਬੱਚੇ ਇਨ੍ਹਾਂ ਬਿਮਾਰੀਆਂ ਅਤੇ ਉਨ੍ਹਾਂ ਦੀਆਂ ਗੁੰਝਲਾਂ ਪ੍ਰਤੀ ਖਾਸ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ। ਬਿਮਾਰੀਆਂ ਦੀ ਰੋਕਥਾਮ ਲਈ ਸੁਰੱਖਿਅਤ ਪਾਣੀ ਪੀਓ। ਪੀਣ ਵਾਲੇ ਪਾਣੀ ਨੂੰ ਉਬਾਲ ਕੇ ਜਾਂ ਫਿਲਟਰ ਕਰਕੇ ਪੀਓ, ਜਾਂ ਸੀਲਬੰਦ ਬੋਤਲਬੰਦ ਪਾਣੀ ਦੀ ਵਰਤੋਂ ਕਰੋ। ਸਫਾਈ ਬਣਾਈ ਰੱਖੋ।
ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਚੰਗੀ ਤਰ੍ਹਾਂ ਧੋਵੋ। ਸਾਫ਼ ਅਤੇ ਸਵੱਛ ਟਾਇਲਟਾਂ ਦੀ ਵਰਤੋਂ ਕਰੋ ਅਤੇ ਕੂੜੇ ਦਾ ਸਹੀ ਨਿਪਟਾਰਾ ਕਰੋ। ਸਿਵਲ ਸਰਜਨ ਨੇ ਕਿਹਾ ਕਿ ਬਰਸਾਤੀ ਮੌਸਮ ਵਿਚ ਦਸਤ, ਉਲਟੀਆਂ, ਪੇਚਸ ਅਤੇ ਪੀਲੀਆ, ਟਾਈਫਾਈਡ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਅਤੇ ਗਲਤ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ। ਇਸ ਤੋਂ ਬਚਾਓ ਕੀਤਾ ਜਾਵੇ। ਜੇਕਰ
ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਣ ਅਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਨਾ ਹੋਵੇ ਤਾ ਗੰਦਗੀ ਨੂੰ ਹਟਾਇਆ ਜਾਵੇ।