ਫਾਜ਼ਿਲਕਾ: ਹਰ ਮੁਸ਼ਕਿਲ ਸਥਿਤੀ 'ਚ ਖੜ੍ਹਾਂ ਹਾਂ ਪਿੰਡ ਵਾਸੀਆਂ ਦੇ ਨਾਲ: MLA ਸਵਨਾ
ਫਾਜ਼ਿਲਕਾ 28 ਅਗਸਤ 2025- ਪਿਛਲੇ ਹਿਸਿਆਂ ਵਿਚ ਲਗਾਤਾਰੀ ਭਾਰੀ ਬਾਰਿਸ਼ਾਂ ਪੈਣ ਕਾਰਨ ਪਾਣੀ ਦਾ ਪੱਧਰ ਜਰੂਰ ਵਧਿਆ ਹੈ ਪਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਆਪਣੀ ਟੀਮ ਸਮੇਤ ਸਵੇਰ ਨਾਲ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਰਾਸ਼ਨ ਅਤੇ ਫੀਡ ਦੀ ਵੰਡ ਕਰਵਾ ਰਹੇ ਹਨ। ਪਿੰਡ ਗੁਦੜ ਭੈਣੀ ਵਿਖੇ ਪਹੁੰਚ ਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਉਦਿਆਂ ਕਿਹਾ ਕਿ ਇਸ ਮੁਸ਼ਕਿਲ ਸਥਿਤੀ ਵਿਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ ਤੇ ਉਹ ਖੁਦ ਵੀ ਪਿੰਡ ਵਾਸੀਆਂ ਦੇ ਨਾਲ ਖੜੇ ਹਨ।
ਵਿਧਾਇਕ ਸ੍ਰੀ ਸਵਨਾਂ ਨੇ ਕਿਹਾ ਕਿ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਢਾਣੀਆਂ ਵਿਚ ਵਿਚਰ ਰਹੇ ਹਨ ਤੇ ਲੋਕਾਂ ਨੂੰ ਜਿਸ ਵੀ ਚੀਜ ਦੀ ਲੋੜ ਹੈ ਉਹ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਦਾ ਰਲ ਮਿਲ ਕੇ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਸ਼ਨ ਅਤੇ ਪਸ਼ੁਆਂ ਲਈ ਫੀਡ ਦੀ ਕਮੀ ਨਹੀਂ ਆਉਣ ਦੇਣਗੇ, ਜਿਵੇ ਜਿਵੇਂ ਲੋਕਾਂ ਦੀ ਮੰਗ ਹੈ ਉਹ ਉਸ ਅਨੁਸਾਰ ਲਗਾਤਾਰ ਰਾਸ਼ਨ ਅਤੇ ਫੀਡ ਲੈ ਕੇ ਉਨ੍ਹਾਂ ਕੋਲ ਖੁਦ ਪਹੁੰਚ ਰਹੇ ਹਨ। ਉਨ੍ਹਾਂ ਪਿੰਡ ਘੁਰਕਾ, ਨੁਰਸ਼ਾਹ ਅਤੇ ਆਦਿ ਹੋਰ ਪਿੰਡਾ ਤੇ ਢਾਣੀਆਂ ਵਿਚ ਰਾਸ਼ਨ ਕਿੱਟਾਂ ਤੇ ਫੀਡ ਮੁਹੱਈਆ ਕਰਵਾਈ ।
ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਪਹਿਲਾਂ ਹੀ ਕੁਦਰਤੀ ਮਾਰ ਹੇਠ ਆ ਗਏ ਹਨ ਪਰ ਉਨ੍ਹਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਫੀਡ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਉਹ ਨਿਰਵਿਘਨ ਲੋੜ ਮੁਤਾਬਕ ਉਨ੍ਹਾਂ ਤੱਕ ਪੁੱਜਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੁਦ ਲੋਕਾਂ ਤੱਕ ਪਹੁੰਚ ਬਣਾ ਰਹੇ ਹਨ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਨਾ, ਪੰਜਾਬ ਸਰਕਾਰ ਤੇ ਪੂਰਾ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਮਨੁਖੀ ਜਾਨਾਂ ਦੇ ਨਾਲ-ਨਾਲ ਪਸ਼ੂਆਂ ਦੀ ਜਾਨ-ਮਾਲਿ ਤੇ ਖੁਰਾਕ ਦੀ ਪੂਰਤੀ ਲਈ ਉਹ ਵਚਨਬਧ ਹਨ। ਇਸ ਮੌਕੇ ਪਰਮਜੀਤ ਸਿੰਘ ਨੂਰਸ਼ਾਹ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਪਤਵੰਤੇ ਸਜਨ ਮੌਜੂਦ ਹਨ।