ਵੱਡੀ ਖ਼ਬਰ: ਰਜਿੰਦਰਾ ਹਸਪਤਾਲ ਦੇ ਮੈਕੀਕਲ ਸੁਪਰਡੈਂਟ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ
ਚੰਡੀਗੜ੍ਹ, 20 ਅਪ੍ਰੈਲ 2025- ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ, ਇੱਥੋਂ ਮੈਡੀਕਲ ਸੁਪਰਡੈਂਟ ਗਿਰੀਸ਼ ਸਾਹਨੀ ਦੇ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਇੱਥੇ ਦੱਸ ਦਈਏ ਕਿ ਬਿਜਲੀ ਦੇ ਕੱਟ ਅਤੇ ਹਸਪਤਾਲ ਵਿੱਚ ਪਾਣੀ ਭਰਨ ਦੀਆਂ ਖ਼ਬਰਾਂ ਦੇ ਕਾਰਨ ਰਜਿੰਦਰਾ ਹਸਪਤਾਲ ਸੁਰਖੀਆਂ ਵਿੱਚ ਆ ਗਿਆ ਸੀ, ਜਿਸ ਕਾਰਨ ਡਾ. ਸਾਹਨੀ ਜੋ ਕਿ ਮੈਡੀਕਲ ਸੁਪਰਡੈਂਟ ਸਨ, ਨੂੰ ਭਾਰੀ ਵਿਵਾਦ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਜਾਣਕਾਰੀ ਇਹ ਵੀ ਹੈ ਕਿ ਡਾ. ਸਾਹਨੀ ਆਰਥੋ ਡਿਪਾਰਟਮੈਂਟ ਦੇ ਹੈੱਡ ਹਨ ਅਤੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਨ। ਉਨ੍ਹਾਂ ਦੇ ਕੋਲ ਮੈਡੀਕਲ ਸੁਪਰਡੈਂਟ ਦਾ ਵਾਧੂ ਚਾਰਜ ਸੀ, ਜਿਸ ਤੋਂ ਸਾਹਨੀ ਵਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਹਾਲਾਂਕਿ ਬਾਕੀ ਦੇ ਚਾਰਜ ਡਾ. ਸਾਹਨੀ ਕੋਲ ਰਹਿਣਗੇ।