ਘੋੜੇ ਤੋਂ ਘੱਟ ਨਹੀਂ 72 ਸਾਲ ਦਾ ਇਹ ਜਵਾਨ, ਬਚਪਨ ਤੋਂ ਹੁਣ ਤੱਕ ਲਗਾ ਰਿਹਾ ਦੌੜ
ਹਾਸਿਲ ਕਰ ਚੁੱਕਾ 350 ਮੈਡਲ ਤੇ ਟਰਾਫੀਆਂ
ਰੋਹਿਤ ਗੁਪਤਾ
ਗੁਰਦਾਸਪੁਰ 22 ਜਨਵਰੀ 2025- ਜ਼ਿਲਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੋਰਾਂ ਦੀ ਦਾ ਰਹਿਣ ਵਾਲਾ 72 ਵਰਿਆਂ ਦਾ ਬਲਵੰਤ ਸਿੰਘ ਦੌੜ ਦੇ ਮਾਮਲੇ ਵਿੱਚ ਕਿਸੇ ਘੋੜੇ ਤੋਂ ਘੱਟ ਨਹੀਂ ਅਤੇ ਇਸ ਉਮਰ ਵਿੱਚ ਵੀ ਜਵਾਨਾਂ ਨੂੰ ਮਾਤ ਦੇ ਰਿਹਾ ਹੈ। ਬਚਪਨ ਵਿੱਚ ਪਿਓ ਦਾਦਾ ਨੂੰ ਵੇਖ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਅਤੇ 30 ਸਾਲ ਦੀ ਉਮਰ ਵਿੱਚ ਦੌੜ ਲਾਣ ਦਾ ਸ਼ੌਂਕ ਪੈ ਗਿਆ। ਉਦੋਂ ਤੋਂ ਹੁਣ ਤੱਕ ਜ਼ਿੰਦਗੀ ਵਿੱਚ ਸਿਰਫ ਇੱਕ ਵਾਰ ਦੂਜੇ ਨੰਬਰ ਤੇ ਆਇਆ ਹੈ ਬਾਕੀ ਹਰ ਦੌੜ ਵਿੱਚ ਮੈਡਲ ਹਾਸਿਲ ਕੀਤੇ ਹਨ। ਦਿੱਲੀ ਮੁੰਬਈ ਬੈਂਗਲੌਰ ਲਖਨਊ ਇਲਾਹਾਬਾਦ ਵਰਗੇ ਸ਼ਹਿਰਾਂ ਵਿੱਚ ਦੌੜ ਲਾ ਕੇ ਗੋਲਡ ਜਿੱਤ ਕੇ ਲਿਆਇਆ ਹੈ ਅਤੇ ਹੁਣ ਤੱਕ 350 ਮੈਡਲ ਤੇ ਟਰਾਫੀਆਂ ਹਾਸਲ ਕਰ ਚੁੱਕਿਆ ਹੈ। ਬਲਵੰਤ ਸਿੰਘ ਸਵੇਰੇ 4 ਵਜੇ ਉੱਠ ਕੇ ਕੁਹਾੜਾ ਵਾਉਂਦਾ ਹੈ ਅਤੇ ਉਸ ਤੋਂ ਬਾਅਦ ਦੌੜ ਲਗਾਉਂਦਾ ਹੈ ਅਤੇ 8 ਵਜੇ ਤੱਕ 20 _25 ਕਿਲੋਮੀਟਰ ਦੇ ਕਰੀਬ ਦੌੜ ਲੈਂਦਾ ਹੈ। ਮਹੀਨੇ ਵਿੱਚ ਤਿੰਨ ਵਾਰ 42 ਕਿਲੋਮੀਟਰ ਦੀ ਦੌੜ ਵੀ ਲਗਾਂਦਾ ਹੈ ਤੇ ਇਸੇ ਰੂਟੀਨ ਨੂੰ ਆਪਣੀ ਤਾਕਤ ਦਾ ਕਾਰਨ ਮੰਨਦਾ ਹੈ। ਬਲਵੰਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਪਾਂ ਮੰਨ ਲਗਾਓ ਅਤੇ ਆਪਣੇ ਸਰੀਰ ਦਾ ਧਿਆਨ ਰੱਖੋ।