← ਪਿਛੇ ਪਰਤੋ
ਪੰਜਾਬ ਦੇ ਸਿਨੇਮਾ ਘਰਾਂ ਨੇ ਕੰਗਣਾ ਰਣੌਤ ਦੀ ਫਿਲਮ ਲਾਉਣ ਤੋਂ ਟਾਲਾ ਵੱਟਿਆ ਚੰਡੀਗੜ੍ਹ, 17 ਜਨਵਰੀ, 2025: ਭਾਜਪਾ ਐਮ ਪੀ ਤੇ ਫਿਲਮੀ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ ’ਐਮਰਜੰਸੀ’ ਅੱਜ ਦੇਸ਼ ਭਰ ਵਿਚ ਰਿਲੀਜ਼ ਹੋਈ ਹੈ ਪਰ ਪੰਜਾਬ ਦੇ ਸਿਨੇਮਾ ਘਰਾਂ ਦੇ ਮਾਲਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦੇ ਕਾਰਣ ਫਿਲਮ ਨੂੰ ਪੰਜਾਬ ਵਿਚ ਵਿਖਾਉਣ ਤੋਂ ਟਾਲਾ ਵੱਟ ਲਿਆ ਹੈ। ਸਿੱਖ ਭਾਈਚਾਰੇ ਵੱਲੋਂ ਫਿਲਮ ਵਿਚ ਸਿੱਖਾਂ ਦੀ ਕਿਰਦਾਰਕੁਸ਼ੀ ਦੇ ਦੋਸ਼ ਲਗਾਏ ਗਏ ਸਨ ਪਰ ਫਿਰ ਸੈਂਸਰ ਬੋਰਡ ਨੇ ਇਹ ਦ੍ਰਿਸ਼ ਕੱਢਵਾ ਦਿੱਤੇ ਸਨ। ਇਸਦੇ ਬਾਵਜੂਦ ਸਿੱਖਾਂ ਵੱਲੋਂ ਫਿਲਮ ਦਾ ਵਿਰੋਧ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਵਿਚ ਫਿਲਮ ’ਤੇ ਪਾਬੰਦੀ ਲਗਾਈ ਜਾਵੇ।
Total Responses : 1069