ਮਾਂਝਾ ਫਾਉਂਡੇਸ਼ਨ ਗੁਰਦਾਸਪੁਰ ਨੇ ਲੋੜਵੰਦ ਜੂਡੋ ਖਿਡਾਰੀਆਂ ਨੂੰ ਗਰਮ ਜੈਕਟਾਂ ਵੰਡੇ ਕੇ ਮਨਾਇਆ ਮਾਘੀ ਦਾ ਦਿਹਾੜਾ
ਰੋਹਿਤ ਗੁਪਤਾ
ਗੁਰਦਾਸਪੁਰ 17 ਜਨਵਰੀ 2025 - ਜੂਡੋ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅਤਿ ਦੀ ਸਰਦੀ ਤੋਂ ਰਾਹਤ ਦਿਵਾਉਣ ਲਈ ਦੂਨ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਡਾਇਰੈਕਟਰ ਗਗਨਦੀਪ ਸਿੰਘ ਉਰਫ ਭੋਲਾ ਸਾਬਕਾ ਜੂਡੋ ਖਿਡਾਰੀ ਦੀ ਅਗਵਾਈ ਹੇਠ ਮਾਝਾ ਫਾਉਂਡੇਸ਼ਨ ਗੁਰਦਾਸਪੁਰ ਵਲੋਂ 30 ਗਰਮ ਜੈਕਟਾ ਵੰਡੀਆਂ ਗਈਆਂ।
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਅਤੇ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਹੁਤ ਸਾਰੇ ਲੋੜਵੰਦ ਗਰੀਬ ਖਿਡਾਰੀ ਦਿਨ ਰਾਤ ਮਿਹਨਤ ਕਰਕੇ ਮੈਡਲ ਜਿੱਤ ਰਹੇ ਹਨ। ਘਰ ਦੇ ਹਾਲਾਤ ਇਹੋ ਜਿਹੇ ਹਨ । ਕਿ ਉਹਨਾਂ ਨੂੰ ਠੁਰ ਠੁਰ ਕਰਦੀ ਸਰਦੀ ਵਿੱਚ ਪ੍ਰੈਕਟਿਸ ਲਈ ਸੈਂਟਰ ਆਉਣ ਲਈ ਮਜਬੂਰ ਹੋਣਾ ਪੈਂਦਾ ਸੀ। ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ ਮਾਝਾ ਫਾਉਂਡੇਸ਼ਨ ਦੇ ਮੈਂਬਰ ਸਤਵੰਤ ਸਿੰਘ, ਤਲਵਿੰਦਰ ਸਿੰਘ, ਮਨਿੰਦਰ ਸਿੰਘ, ਹੇਮ ਜੋਤ ਸਿੰਘ, ਗੁੱਗੂ, ਅਤੇ ਗੁਰਪਾਲ ਸਿੰਘ ਦਾ ਧੰਨਵਾਦ ਕਰਦਿਆਂ ਗੁਰਦਾਸਪੁਰ ਦੇ ਸ਼ਹਿਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਲੋੜਵੰਦ ਖਿਡਾਰੀਆਂ ਦੀ ਮਦਦ ਲਈ ਅੱਗੇ ਆਉਣ। ਜੂਡੋ ਕੋਚ ਰਵੀ ਕੁਮਾਰ ਅਨੁਸਾਰ ਇਹਨਾਂ ਖਿਡਾਰੀਆਂ ਨੂੰ ਗਰਮ ਬੂਟ, ਜਰਾਬਾ, ਅਤੇ ਟ੍ਰੈਕ ਸੂਟਾਂ ਦੀ ਜ਼ਰੂਰਤ ਹੈ। ਉਹਨਾਂ ਗੁਰਦਾਸਪੁਰ ਦੇ ਸ਼ਹਿਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਗੁਰਦਾਸਪੁਰ ਦੇ ਖਿਡਾਰੀਆਂ ਨੇ 150 ਤੋਂ ਵਧੇਰੇ ਤਮਗੇ ਜਿੱਤੇ ਹਨ। ਅਤੇ 18 ਜਨਵਰੀ ਤੋਂ 25 ਜਨਵਰੀ ਤੱਕ ਪੂਨਾ ਮਹਾਰਾਸ਼ਟਰ ਵਿਖੇ ਹੋ ਰਹੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ 11 ਖਿਡਾਰੀ ਭਾਗ ਲੈ ਰਹੇ ਹਨ।