ਗੁਰਦੁਆਰਾ ਨਾਨਕਸਰ ਠਾਠ ਦੇਵੀ ਵਾਲਾ ਵਿਖੇ 25 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ
ਸਰਬੱਤ ਦੇ ਭਲੇ ਲਈ 101 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ
ਕੰਨਿਆਂ ਦਾਨ ਕਰਨਾ ਮਹਾਂਦਾਨ ਹੈ: ਬਾਬਾ ਇੰਦਰਪਾਲ ਸਿੰਘ ਜੀ
ਪੰਜਗਰਾਈਂ ਕਲਾਂ,1 ਮਾਰਚ (ਸੁਖਜਿੰਦਰ ਸਿੰਘ ਪੰਜਗਰਾਈਂ): ਇਥੋਂ ਥੋੜੀ ਦੂਰ ਗੁਰਦੁਆਰਾ ਨਾਨਕਸਰ ਠਾਠ ਦੇਵੀ ਵਾਲਾ ਵਿਖੇ ਸਮੂਹ ਸੰਗਤਾਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 25 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ। ਇਸ ਸਮੇਂ ਵਿਆਹ ਵਾਲੀਆਂ ਲੜਕੀਆਂ ਨੂੰ ਸਾਰਾ ਵਰਤੋਂ ਵਾਲਾ ਜਰੂਰੀ ਘਰੇਲੂ ਸਮਾਨ ਵੀ ਗੁਰੂ ਘਰ ਵੱਲੋਂ ਮੁਫਤ ਦਿੱਤਾ ਗਿਆ। ਬਰਾਤਾਂ ਨਾਲ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਟੈਂਟ ਲਗਾ ਕੇ ਗੁਰੂ ਘਰ ਵੱਲੋਂ ਵਧੀਆ ਦਾਲ,ਸ਼ਬਜੀ,ਪ੍ਰਸ਼ਾਦਾ, ਚਾਹ,ਪਕੌੜੇ ਤੇ ,ਮਠਿਆਈ ਆਦਿ ਪਕਵਾਨਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਇੰਦਰਪਾਲ ਸਿੰਘ ਜੀ ਨੇ ਕਿਹਾ ਕੇ ਪਾਲ ਪੋਸ ਤੇ ਪੜ੍ਹਾਈ ਲਿਖਾਈ ਕਰਵਾ ਕੇ ਲੜਕੀ ਦਾ ਵਿਆਹ ਕਰਨਾ ਵੀ ਸਭ ਤੋਂ ਵੱਡਾ ਦਾਨ ਹੈ,ਅਸੀ ਸੰਗਤਾਂ ਦੇ ਸਹਿਯੋਗ ਨਾਲ ਹੁਣ ਤੱਕ 800 ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਚੁੱਕੇ ਹਾਂ ,ਜਿਸ ਨਾਲ ਗਰੀਬ ਮਾਪਿਆਂ ਨੂੰ ਬਹੁਤ ਵੱਡਾ ਆਸਰਾ ਮਿਲਦਾ ਹੈ। ਇਸ ਮੌਕੇ ਤੇ ਨਾਨਕਸਰ ਸੰਪਰਦਾਇ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਅਨੇਕਾਂ ਮਹਾਂਪੁਰਖਾਂ ਨੇ ਪਹੁੰਚ ਕੇ ਗੁਰਬਾਣੀ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸੰਗਤਾਂ ਨੇ ਵੱਧ ਚੜ੍ਹ ਕੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਗੁਰਦੁਆਰਾ ਨਾਨਕਸਰ ਠਾਠ ਦੇਵੀ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਇੰਦਰਪਾਲ ਸਿੰਘ ਜੀ ਨੇ ਸਭ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ । ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵੱਲੋਂ ਆਏ ਹੋਏ ਮਹਾਂਪੁਰਖਾਂ ਤੇ ਸਹਿਯੋਗ ਦੇਣ ਵਾਲੀਆਂ ਹਸਤੀਆਂ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਰਦਾਸ ਉਪਰੰਤ ਹੋਏ ਵਿਸ਼ੇਸ਼ ਸਮਾਗਮ ਵਿੱਚ ਲੜਕੀਆਂ ਦੇ ਅਨੰਦ ਕਾਰਜ ਪੂਰਨ ਗੁਰ ਮਰਿਯਾਦਾ ਅਨੁਸਾਰ ਕੀਤੇ ਗਏ । ਇਸ ਸਮੇਂ ਤੇ ਬਾਬਾ ਹਰਭਗਵਾਨ ਸਿੰਘ, ਬਾਬਾ ਅਵਤਾਰ ਸਿੰਘ ਜੀ ਸਾਧਾਂ ਵਾਲਾ,ਬਾਬਾ ਰਵਿੰਦਰ ਸਿੰਘ ਉਰਫ ਜੋਨੀ ਬਾਬਾ,ਬਾਬਾ ਸੁੰਦਰ ਦਾਸ ਪੰਜਗਰਾਈਂ ਖੁਰਦ, ਬਾਬਾ ਜਗਜੀਤ ਸਿੰਘ,ਬਾਬਾ ਸੁਖਜੀਤ ਸਿੰਘ, ਬਾਬਾ ਨਿਰਮਲ ਦਾਸ ਲੋਪੋ,ਬਾਬਾ ਜਗਜੀਤ ਸਿੰਘ,ਬਾਬਾ ਸੁਖਜੀਤ ਸਿੰਘ ਛਾਹੜ ਵਾਲੇ, ਬਾਬਾ ਹਰਚਰਨ ਸਿੰਘ ਸਮਾਧ ਭਾਈ,ਬਾਬਾ ਮਲਕੀਤ ਦਾਸ ਬੀੜ ਸਿੱਖਾਂ ਵਾਲਾ, ਬਾਬਾ ਗੁਰਪ੍ਰੀਤ ਸਿੰਘ ਬੰਬੀਹਾ ਭਾਈ,ਸਮਾਜ ਸੇਵੀ ਚਰਨਜੀਤ ਸਿੰਘ ਚੰਨਾ, ਪ੍ਰਧਾਨ ਡਾਕਟਰ ਬਲਦੇਵ ਸਿੰਘ ਭੋਲਾ,ਸਪੀਕਰ ਕੁਲਤਾਰ ਸਿੰਘ ਸੰਧਵਾਂ,ਕਾਂਗਰਸੀ ਆਗੂ ਅਜੈਪਾਲ ਸਿੰਘ ਸੰਧੂ,ਅਕਾਲੀ ਆਗੂ ਮਨਤਾਰ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਹਾਜ਼ਰ ਸਨ।