ਪੈਨਸ਼ਨਰਾਂ ਵਲੋਂ 16 ਜਨਵਰੀ ਦੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਦਾ ਸੱਦਾ*
*ਅਮਰੀਕਾ ਵਲੋਂ ਵੈਨਜੁਏਲਾ 'ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 06 ਜਨਵਰੀ ,2026
ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿੱਚ ਹੋਈ। ਇਸ ਸਮੇਂ ਵਿਛੜ ਚੁੱਕੇ ਪੈਨਸ਼ਨਰ ਮੱਖਣ ਰਾਮ ਅਤੇ ਕਮਲਜੀਤ ਕੌਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਰਾਮ ਪਾਲ, ਜਸਵੀਰ ਸਿੰਘ ਮੋਰੋਂ, ਭਲਵਿੰਦਰ ਪਾਲ ਜਿਲ੍ਹਾ ਪ੍ਰੀਸ਼ਦ ਮੈਂਬਰ, ਦੇਸ ਰਾਜ ਬੱਜੋਂ, ਪ੍ਰਿੰ. ਧਰਮ ਪਾਲ, ਸੁੱਚਾ ਰਾਮ, ਪ੍ਰਿੰ. ਜਸਵੀਰ ਸਿੰਘ ਮੰਗੂਵਾਲ, ਹਰਮੇਸ਼ ਲਾਲ ਆਦਿ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਬਸਪਾ ਵਿਧਾਇਕ ਨਛੱਤਰ ਪਾਲ ਨੂੰ ਦਿੱਤੇ ਗਏ ਮੰਗ ਪੱਤਰ ਸਮੇਂ ਹਾਜ਼ਰ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
ਆਗੂਆਂ ਨੇ ਕੇਂਦਰ ਸਰਕਾਰ ਵਲੋਂ ਕਿਰਤ ਕਾਨੂੰਨ ਰੱਦ ਕਰਕੇ ਚਾਰ ਕਿਰਤ ਕੋਡ ਲਾਗੂ ਕਰਨ, ਬਿਜਲੀ ਬਿੱਲ 2025 ਵਿਰੁੱਧ, ਸੀਡ ਬਿੱਲ ਵਿਰੁੱਧ, ਮਨਰੇਗਾ ਖਤਮ ਕਰਨ ਵਿਰੁੱਧ, ਨਿਜੀਕਰਨ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਅਤੇ ਜਨਤਕ ਜਥੇਬੰਦੀਆਂ ਵਲੋਂ 16 ਜਨਵਰੀ ਨੂੰ ਜਿਲ੍ਹਾ ਕੇਂਦਰਾਂ 'ਤੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।ਆਗੂਆਂ ਨੇ ਦੇਸ਼ ਦਾ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਏਕਤਾ ਦੀ ਰਾਖੀ ਲਈ ਮੰਨੂਵਾਦ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਅਮਰੀਕਾ ਵਲੋਂ ਵੈਨਜੁਏਲਾ 'ਤੇ ਕੀਤੇ ਹਮਲੇ ਦੀ ਨਿਖੇਧੀ ਕੀਤੀ ਗਈ।
ਇਸ ਸਮੇਂ 75 ਸਾਲਾ ਪੈਨਸ਼ਨਰਾਂ ਗੁਰਮੇਲ ਰਾਮ ਐਮ ਸੀ, ਜਸਵੀਰ ਸਿੰਘ ਮੰਗੂਵਾਲ, ਹਰਮੇਸ਼ ਲਾਲ ਅਤੇ ਪ੍ਰਿੰ. ਜਸਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿੱਚ ਅਸ਼ੋਕ ਕੁਮਾਰ ਵਿੱਤ ਸਕੱਤਰ, ਹਰੀ ਬਿਲਾਸ, ਮਨਜੀਤ ਰਾਮ, ਬਲਵਿੰਦਰ ਰਾਮ, ਅਜਮੇਰ ਸਿੰਘ, ਚਰਨਜੀਤ, ਅਵਤਾਰ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਹਰਭਜਨ ਸਿੰਘ, ਧੰਨਾ ਰਾਮ, ਰੇਸ਼ਮ ਲਾਲ, ਜਰਨੈਲ ਸਿੰਘ, ਈਸ਼ਵਰ ਚੰਦਰ, ਜਸਬੀਰ ਸਿੰਘ, ਵਿਜੇ ਕੁਮਾਰ, ਚਰਨ ਦਾਸ, ਗੁਰਦਿਆਲ ਸਿੰਘ, ਭਾਗ ਸਿੰਘ, ਸੁਖ ਰਾਮ, ਨਿਰਮਲ ਦਾਸ, ਦੀਦਾਰ ਸਿੰਘ, ਬੇਅੰਤ ਸਿੰਘ, ਹਰਦੇਵ ਕੁਮਾਰ ਆਦਿ ਹਾਜ਼ਰ ਸਨ।