ਯੂਥ ਵੀਰਾਂਗਨਾਂਏਂ ਵੱਲੋਂ ਲਾਏ ਕੈਪ ਦੌਰਾਨ 73 ਮਰੀਜਾਂ ਦੀ ਸਿਹਤ ਸਬੰਧੀ ਮੁਫਤ ਜਾਂਚ
ਅਸ਼ੋਕ ਵਰਮਾ
ਬਠਿੰਡਾ, 10 ਦਸੰਬਰ 2025: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਪਰਸ ਰਾਮ ਨਗਰ ਮੇਨ ਰੋਡ ਦੇ ਸਥਿਤ ਪਟਿਆਲਾ ਹਸਪਤਾਲ ਵਿਖੇ ਲਾਏ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ 73 ਮਰੀਜਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਚੀਫ ਸਿਵਲ ਡਿਫੈਂਸ ਅਤੇ ਆਪ ਦੇ ਸਕੱਤਰ ਪੰਜਾਬ ਟ੍ਰੇਡ ਵਿੰਗ ਡਾ. ਤਰਸੇਮ ਗਰਗ ਨੇ ਕੈਂਪ ਦਾ ਉਦਘਾਟਨ ਕੀਤਾ। ਕੈਂਪ ਦੌਰਾਨ ਡਾ. ਅਸ਼ੋਕ ਜਿਦਲ ਅਤੇ ਡਾ. ਸੁਖਪ੍ਰੀਤ ਕਾਲੜਾ ਨੇ ਆਏ ਹੋਏ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਵੱਖ-ਵੱਖ ਮੈਡੀਕਲ ਟੈਸਟ ਵੀ ਮੁਫਤ ਕੀਤੇ ਗਏ। ਮੁੱਖ ਮਹਿਮਾਨ ਡਾ. ਤਰਸੇਮ ਗਰਗ ਨੇ ਯੂਥ ਵੀਰਾਂਗਨਾਂਏਂ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਭਰਵੀਂ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸੰਸਥਾ ਵਿਚ ਸਿਲਾਈ ਅਤੇ ਬਿਊਟੀ ਪਾਰਲਰ ਦੀ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਔਰਤਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।
ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਡਾ. ਸੁਖਪ੍ਰੀਤ ਕਾਲੜਾ ਨੇ ਕਿਹਾ ਕਿ ਯੂਥ ਵਲੰਟੀਅਰਾਂ ਵੱਲੋਂ ਲਾਏ ਗਏ ਇਸ ਕੈਂਪ ਦਾ ਸਥਾਨਕ ਲੋਕਾਂ ਨੇ ਭਰਪੂਰ ਫਾਇਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਯੂਥ ਵਲੰਟੀਅਰਾਂ ਨਾਲ ਮਿਲ ਕੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਇਸ ਮੌਕੇ ਯੂਥ ਵਲੰਟੀਅਰ ਅਨੂ ਰਾਣੀ ਨੇ ਕਿਹਾ ਕਿ ਯੂਥ ਵਲੰਟੀਅਰਾਂ ਵੱਲੋਂ ਸਮੇਂ-ਸਮੇਂ ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਸਥਾਨਕ ਲੋਕਾਂ ਨੇ ਵੱਧ ਚੜ੍ਹ ਕੇ ਲਾਹਾ ਖੱਟਿਆ ਹੈ। ਇਸ ਦੌਰਾਨ 73 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ 42 ਮਰੀਜਾਂ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਇਸ ਮੌਕੇ ਯੂਥ ਵਲੰਟੀਅਰਾਂ ਸੁਖਵੀਰ, ਸਪਨਾ, ਅੰਕਿਤਾ, ਕਿਰਨ, ਪਲਕ, ਕੀਰਤੀ, ਹੈਪੀ, ਪੂਜਾ, ਸਸ਼ੀ, ਸਿਮਰਨ, ਸਨੇਹ ਲਤਾ, ਪ੍ਰੇਮ, ਜਸਵੀਰ, ਸਿਮਰਨ ਰਤਨ, ਕਰਮਜੀਤ, ਵਿਨਾਕਸ਼ੀ, ਸੁਮਨ, ਸਰਵਜੀਤ ਅਤੇ ਸਿਮਰਨ ਹਾਜਰ ਸਨ।