ਖੇਤਰੀ ਖੋਜ ਕੇਂਦਰ ਬੱਲੋਵਾਲ ਸੌਖੜੀ ਵਿਖੇ ਲਗਾਏ ਗਏ ਵਿਸ਼ਾਲ ਮੇਲੇ ਵਿੱਚ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕੀਤੀ ਸ਼ਿਰਕਤ
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ ਦੀ ਕੀਤੀ ਤਾਕੀਦ
ਮਲਵਿੰਦਰ ਸਿੰਘ ਕੰਗ ਨੇ ਲੜਕਿਆਂ ਦੇ ਹੋਸਟਲ ਦਾ ਕੀਤਾ ਉਦਘਾਟਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਮਾਰਚ 2026
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਖੜੀ ਵਿਖੇ ਵਿਸ਼ਾਲ ਕਿਸਾਨ ਮੇਲੇ ਲਗਾਇਆ ਗਿਆ। ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਨੇ ਇਸ ਮੌਕੇ ਖੇਤੀਬਾੜੀ ਸੰਬੰਧੀ ਲਗਾਈ ਪ੍ਰਦਰਸ਼ਨੀ ਦਾ ਦੌਰਾ ਕਰਕੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਪਹਿਲਾਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵਲੋਂ ਲੜਕਿਆਂ ਦੇ ਹੋਸਟਲ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾਕਟਰ ਸਤਬੀਰ ਸਿੰਘ ਗੋਸਲ ਵੀ ਹਾਜਰ ਸਨ।
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਪਿੰਡ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ ਜਾਗਰੂਕਤਾ ਮੇਲੇ ਲਗਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਮੇਲੇ ਅੰਦਰ ਫਸਲਾਂ ਦੇ ਮਾਹਿਰ ਡਾਕਟਰਾਂ ਵਲੋਂ ਕਿਸਾਨਾਂ ਨੂੰ ਰਵਾਇਤੀ ਝੋਨੇ ਅਤੇ ਕਣਕ ਦੇ ਚੱਕਰ ਚੋਂ ਬਾਹਰ ਨਿਕਲ ਕੇ ਖੇਤੀ ਵਿਭਿੰਨਤਾ ਵੱਲ ਆਉਣ ਲਈ ਪ੍ਰੇਰਿਤ ਕੀਤਾ ਗਿਆ। "ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਨ ਬਚਾਓ" ਦੇ ਸੰਦੇਸ਼ ਨਾਲ ਲਗਾਏ ਗਏ ਇਸ ਮੇਲੇ ਵਿੱਚ ਖੇਤੀ ਮਾਹਿਰਾਂ ਵੱਲੋਂ ਨਵੀਆਂ ਬੀਜਾਂ ਦੀਆਂ ਕਿਸਮਾਂ, ਪਾਣੀ ਦੀ ਬੱਚਤ ਅਤੇ ਆਧੁਨਿਕ ਖੇਤੀ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੇਲੇ ਵਿੱਚ ਸੁਧਰੇ ਹੋਏ ਉੱਤਮ ਕੁਆਲਿਟੀ ਦੇ ਬੀਜ, ਖੇਤੀ ਦੀ ਮਸ਼ੀਨਰੀ ਅਤੇ ਸਬਜ਼ੀਆਂ-ਫ਼ਲਾਂ ਆਦਿ ਉੱਨਤ ਖੇਤੀ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ।
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਮੁੱਖ ਤੌਰ ‘ਤੇ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ‘ਚ ਸਾਡੀ ਅਗਵਾਈ ‘ਚ ਦੇਸ਼ ਨੇ ਅੱਗੇ ਤਰੱਕੀ ਕੀਤੀ ਹੈ ਅਤੇ ਦਿਸ਼ਾ ਦਿਖਾਉਣ ਵਾਲੀਆਂ ਸੰਸਥਾਵਾਂ ਜਿਹਦੇ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ।
ਉਨ੍ਹਾਂ ਕਿਹਾ ਕਿ ਪਾਰਲੀਮੈਂਟ ਸੈਸ਼ਨ ‘ਚ ਦੋ ਦਿਨ ਪਹਿਲਾਂ ਜਦੋਂ ਮੈਨੂੰ ਸਪੀਕਰ ਸਾਹਿਬ ਨੇ ਬੋਲਣ ਦਾ ਮੌਕਾ ਦਿੱਤਾ ਤਾਂ ਡਿਮਾਂਡ ਫੋਰ ਗਰਾਸ ‘ਤੇ ਚਰਚਾ ਹੋ ਰਹੀ ਸੀ ਤੇ ਮੈਂ ਵੀ ਇਹੀ ਵਿਸ਼ਾ ਉਥੇ ਬੋਲਿਆ ਕਿ ਪੰਜਾਬ ਨੇ ਦੇਖੋ ਜਦੋਂ ਅਨਾਜ ਦੀ ਲੋੜ ਸੀ ਤਾਂ ਪੂਰੀ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਝੋਨੇ ਤੇ ਕਣਕ ਦੀ ਕਮੀ ਨਹੀਂ ਹੈ ਪਰ ਜਦੋਂ ਅਨਾਜ ਦੀ ਲੋੜ ਸੀ ਉਦੋਂ ਪੰਜਾਬ ਨੇ ਹੀ ਦੇਸ਼ ਦੀ ਬਾਂਹ ਫੜੀ ਪੰਜਾਬੀਆਂ ਨੇ ਹਰੀ ਕ੍ਰਾਂਤੀ ਲਿਆਂਦੀ ਅਤੇ ਜਿਸ ਦੇ ਰਾਹੀਂ ਦੇਸ਼ ਦੇ ਅਨਾਜ ਭੰਡਾਰ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਭਰੇ।
ਡੂੰਘਾ ਪਾਣੀ ਚਲੇ ਜਾਣ ‘ਤੇ ਚਿੰਤਾ ਜਾਹਿਰ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਨੂੰ ਅੱਜ ਫ਼ਸਲੀ ਵਿਭੰਨਤਾ ਦੀ ਲੋੜ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਆਰਥਿਕ ਤੌਰ ‘ਤੇ ਬਿਹਤਰ ਜ਼ਿੰਦਗੀ ਮਿਲੇ ਸਕੇ। ਫਸਲੀ ਵਿਭਿੰਨਤਾ ਨੂੰ ਅਪਣਾ ਕੇ ਉਹਦੇ ਵੱਲ ਜਾਣਾ ਪੈਣਾ।
ਉਨ੍ਹਾਂ ਕਿਹਾ ਕਿ ਸਾਡਾ ਕਿਸਾਨ ਉਦੋਂ ਫ਼ਸਲੀ ਵਿਭੰਨਤਾ ਨੂੰ ਅਪਣਾ ਸਕਦਾ ਹੈ ਜਦੋਂ ਉਹਨੂੰ ਝੋਨੇ ਕਣਕ ਤੋਂ ਇਲਾਵਾ ਬਾਕੀ ਫਸਲਾਂ ਦਾ ਸਹੀ ਸਮੇ ‘ਤੇ ਸਹੀ ਮੁੱਲ ਮਿਲੇਗਾ। ਇਹ ਸਾਡੀ ਲੜਾਈ ਤੇ ਇਹ ਸਾਡੀ ਮੰਗ ਵੀ ਹੈ। ਉਨ੍ਹਾਂ ਕਿਹਾ ਕਿ ਇਹਦੇ ਲਈ ਉਹ ਕਿਸਾਨਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਇਸ ਵਿਸ਼ੇ ਨੂੰ ਗੰਭੀਰ ਤੇ ਸੰਜੀਦਾ ਨਾਲ ਲੈ ਕੇ ਖੇਤੀ ਵਿਭਿੰਨਤਾ ਨੂੰ ਅਪਨਾਉਣ।
ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਾਨੂੰ ਫੂਡ ਪ੍ਰੋਸੈਸਿੰਗ ਕਰਕੇ ਵੇਸਣ ਤੋਂ ਲੈ ਕੇ ਸਰੋਂ ਦਾ ਤੇਲ ਤਿਆਰ ਕਰਕੇ ਆਪਣੇ ਬ੍ਰਾਂਡ ਵਿੱਚ ਵੇਚਣਾ ਚਾਹੀਦਾ ਹੈ ਇਸ ਤਰ੍ਹਾਂ ਨਾਲ ਕਿਸਾਨ ਵਧੀਆ ਮੁਨਾਫਾ ਕਮਾ ਸਕਦੇ ਹਨ ਅਤੇ ਸਾਫ ਸੁਥਰਾ ਤੇ ਸ਼ੁੱਧ ਵਸਤਾਂ ਉਪਲਬੱਧ ਹੋਣਗੀਆਂ।
ਇਸ ਮੇਲੇ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਕਿਸਾਨ ਵੀਰਾਂ ਨੇ ਸ਼ਮੂਲੀਅਤ ਕੀਤੀ।