ਗੁਰਦਾਸਪੁਰ ਦੇ ਮੇਲੇ ਵਿੱਚ ਲੱਗ ਰਹੀਆ ਰੌਣਕਾਂ , ਨਿਊਯਾਰਕ ਸਿਟੀ ਬਣ ਰਹੀ ਖਿੱਚ ਦਾ ਕੇਂਦਰ
ਰੋਹਿਤ ਗੁਪਤਾ
ਗੁਰਦਾਸਪੁਰ : ਸ਼ਹਿਰ ਦੇ ਔਜਲਾ ਬਾਈਪਾਸ ਓਵਰ ਬ੍ਰਿਜ ਦੇ ਨੇੜੇ ਲੱਗੇ ਕਰਾਫਟ ਮੇਲੇ ਵਿੱਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਮੇਲੇ ਵਿੱਚ ਖਿੱਚਦਾ ਕੇਂਦਰ ਨਿਊਯਾਰਕ ਸਿਟੀ ਥੀਮ ਬਣਿਆ ਹੋਇਆ ਹੈ ਜਦ ਕਿ ਕੈਮਲ ਰਾਈਡਿੰਗ,ਗੇਮਸ ਅਤੇ ਵੱਖ-ਵੱਖ ਤਰਹਾਂ ਦੇ ਝੂਲੇ ਦਾ ਵੀ ਲੋਕ ਆਨੰਦ ਮਾਣ ਰਹੇ ਹਨ। ਮੇਲੇ ਵਿੱਚ ਕਰਾਫਟ, ਹੈਂਡੀਕਰਾਫਟ, ਰੈਡੀਮੇਡ ਕਪੜੇ ਅਤੇ ਹੋਰ ਕਈ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਵੀ ਖੁੱਲ ਕੇ ਲੋਕ ਖਰੀਦ ਰਹੇ ਹਨ। ਇਸ ਤੋਂ ਇਲਾਵਾ ਖਾਣ ਪੀਣ ਦੀਆਂ ਚੀਜ਼ਾਂ ਦੇ ਵੱਖ-ਵੱਖ ਸਟਾਲਾਂ ਤੇ ਵੀ ਭੀੜ ਦੇਖਣ ਨੂੰ ਮਿਲ ਰਹੀ ਹੈ।