ਇੰਜੀਨੀਅਰ ਹਰਜੀਤ ਸਿੰਘ ਬੈਨੀਪਾਲ ਦਾ ਸੇਵਾ ਮੁਕਤੀ ਤੇ ਸਨਮਾਨ
ਅੰਮ੍ਰਿਤਪਾਲ ਕੌਰ ਅਮਨ
ਪਟਿਆਲਾ, 31 ਅਗਸਤ 2025 (); ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਵੱਖ-ਵੱਖ ਅਹੁਦਿਆਂ ਤੇ ਕੰਮ ਕੰਮ ਕਰ ਰਹੇ ਇੰਜੀਨੀਅਰਜ਼ ਦੀ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੀ ਪਟਿਆਲਾ ਸ਼ਾਖਾ ਵੱਲੋਂ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਇੰਜੀਨੀਅਰ ਹਰਜੀਤ ਸਿੰਘ ਬੈਨੀਪਾਲ ਦਾ ਸੇਵਾਮੁਕਤੀ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਹਰਜੀਤ ਸਿੰਘ ਉਪ ਮੰਡਲ ਇੰਜੀਨੀਅਰ ਰਿਸਰਚ ਲੈਬ ਪਟਿਆਲਾ ਦੇ ਅਹੁਦੇ ਤੋਂ ਸੇਵਾਮੁਕਤ ਹੋਏ।
ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇੰਜੀਨੀਅਰ ਵਿਜੇ ਕੁਮਾਰ ਚੋਪੜਾ ਮੁੱਖ ਇੰਜੀਨੀਅਰ (ਹੈੱਡਕੁਆਟਰ), ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜੀਨੀਅਰ ਦਿਲਪ੍ਰੀਤ ਸਿੰਘ ਲੋਹਟ, ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵੱਲੋਂ ਇੰਜੀਨੀਅਰ ਬੈਨੀਪਾਲ ਵੱਲੋ ਵਿਭਾਗ, ਜੱਥੇਬੰਦੀ ਤੇ ਸਮਾਜ ਪ੍ਰਤੀ ਤਨਦੇਹੀ ਨਾਲ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਤੇ ਵਿਸਥਾਰਪੂਰਵਕ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਅਗਲੇਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਐਸੋਸੀਏਸ਼ਨ ਦੇ ਸਮੂਹ ਮੈਂਬਰ, ਦਫ਼ਤਰੀ ਸਟਾਫ਼ ਅਤੇ ਇੰਜੀਨੀਅਰ ਬੈਨੀਪਾਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।