ਆਈ.ਡੀ.ਬੀ.ਆਈ. ਬੈਂਕ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਇਨਵਰਟਰ ਤੇ ਬੈਟਰੀਆਂ ਦਿੱਤੀਆਂ ਗਈਆਂ
ਰੋਹਿਤ ਗੁਪਤਾ
ਬਟਾਲਾ 31 ਅਗਸਤ ਆਈ.ਡੀ.ਬੀ.ਆਈ. ਬੈਂਕ ਬ੍ਰਾਂਚ ਬਟਾਲਾ ਵੱਲੋਂ ਬਲਾਕ ਬਟਾਲਾ 1 ਦੇ 7 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਇਨਵਰਟਰ ਤੇ ਬੈਟਰੀਆਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਆਈ.ਡੀ.ਬੀ.ਆਈ. ਬੈਂਕ ਬਟਾਲਾ ਦੇ ਬ੍ਰਾਂਚ ਹੈੱਡ ਸ਼੍ਰੀ ਅਜੀਤ ਵਾਲੀਆ , ਟੀ.ਐਸ.ਐਮ. ਸ਼੍ਰੀ ਵਰਿੰਦਰ ਮਹਿਤਾ ਅਤੇ ਹੋਰ ਸਟਾਫ਼ ਵੱਲੋਂ ਕਾਰਪੋਰੇਟ ਸਮਾਜਿਕ ਜ਼ੁੰਮੇਵਾਰੀ ਤਹਿਤ ਇਹ ਸਮਾਨ ਸਰਕਾਰੀ ਸਕੂਲਾਂ ਨੂੰ ਭੇਂਟ ਕੀਤਾ ਗਿਆ ਹੈ। ਉਨ੍ਹਾਂ ਆਈ.ਡੀ.ਬੀ.ਆਈ. ਬੈਂਕ ਬ੍ਰਾਂਚ ਬਟਾਲਾ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।ਇਸ ਮੌਕੇ ਸੈਂਟਰ ਮੁੱਖ ਅਧਿਆਪਕ ਗੁਰਪ੍ਰਤਾਪ ਸਿੰਘ, ਹਰਪਿੰਦਰਪਾਲ ਕੌਰ, ਹੈੱਡ ਟੀਚਰ ਭੁਪਿੰਦਰ ਸਿੰਘ, ਸੰਜੀਵ ਕੁਮਾਰ, ਬਾਊ ਨਿਰਮਲ ਸਿੰਘ, ਮੈਡਮ ਸੰਤੋਸ਼ , ਸੰਦੀਪ ਕੁਮਾਰ, ਮਨੋਜ ਕੁਮਾਰ, ਬਲਾਕ ਦਫ਼ਤਰ ਤੋ ਮੈਡਮ ਨੀਤੂ, ਮੈਡਮ ਪੂਜਾ ,ਮੈਡਮ ਜੋਤੀ , ਰਣਜੀਤ ਸਿੰਘ ਆਦਿ ਹਾਜ਼ਰ ਸਨ।