ਹਰ ਇੱਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ.... ਡਾ.ਯਸ਼ਪਾਲ ਖੰਨਾ
ਗੁਰਪ੍ਰੀਤ ਸਿੰਘ ਜਖਵਾਲੀ
ਦੇਵੀਗੜ੍ਹ 1 ਸਤੰਬਰ 2025:- ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸਨਗੜ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ ਨੇ ਖੰਨਾ ਹਸਪਤਾਲ ਦੇਵੀਗੜ੍ਹ ਵਿਖੇ,ਖੂਨਦਾਨ ਕੈਂਪ ਲਾਇਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਸੀਨੀਅਰ ਪੱਤਰਕਾਰ ਮੁਖਤਿਆਰ ਸਿੰਘ ਨੌਗਾਵਾਂ ਨੇ 10ਵੀਂ ਵਾਰ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਸਰਪੰਚ ਜਸਵੀਰ ਸਰਮਾਂ ਕਿਸਨਪੁਰ,ਤਰਸੇਮ ਸਿੰਘ,ਗੁਰਜੀਤ ਸਿੰਘ,ਰਜਿੰਦਰ ਸਿੰਘ,ਫੌਜੀ ਗੁਰਦੀਪ ਗਿਰ ਸਵਾਈ ਸਿੰਘ ਵਾਲਾ,ਸੈਂਟੀ ਦੇਵੀਗੜ੍ਹ,ਅਤੇ ਗੋਪਾਲ ਗਿਰ ਸਮੇਤ 17 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਡਾ.ਯਸਪਾਲ ਖੰਨਾ ਅਤੇ ਸੀਨੀਅਰ ਪੱਤਰਕਾਰ ਮੁਖਤਿਆਰ ਸਿੰਘ ਨੌਗਾਵਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਹਰ ਇੱਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਖੂਨਦਾਨ ਮਹਾਂਦਾਨ ਹੈ,ਕੋਈ ਵੀ ਖੂਨਦਾਨੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ।ਇਸ ਸਮੇਂ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਘਾਟ ਚੱਲ ਰਹੀ ਹੈ।ਜਿਸ ਕਰਕੇ ਲੋੜਵੰਦ ਮਰੀਜਾਂ ਨੂੰ ਖੂਨ ਲੈਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ।ਜਾਗਦੇ ਰਹੋ ਨੇ ਦੱਸਿਆ ਕਿ 13 ਸਤੰਬਰ ਨੂੰ ਕਾਰਗਿਲ ਦੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ 25ਵੀਂ ਸਲਾਨਾ ਬਰਸੀ ਪਿੰਡ ਹਡਾਣਾ ਪਟਿਆਲਾ ਵਿਖੇ,ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ।ਇਸ ਮੌਕੇ ਖੂਨਦਾਨ ਕੈਂਪ,ਮੈਡੀਕਲ ਕੈਂਪ,ਤੇ ਮੁਫਤ ਅੱਖਾਂ ਦਾ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਡਾ.ਯਸਪਾਲ ਖੰਨਾ,ਡਾ.ਲਵਲੀ ਖੰਨਾ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਲਖਮੀਰ ਸਿੰਘ ਸਲੋਟ,ਗੁਰਮੀਤ ਸਿੰਘ ਹਡਾਣਾ,ਪੰਚ ਅਵਤਾਰ ਸਿੰਘ ਬਿਸਨਗੜ,ਮੈਡਮ ਗੁਰਨੀਤ ਕੌਰ,ਸਾਹਿਲ,ਅਤੇ ਨਿਰਮਲ ਸਿੰਘ ਹਾਜ਼ਰ ਸਨ।