ਲੁਧਿਆਣਾ : ਡਾਇੰਗ ਅਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਹੁਕਮ- ਡੀ ਸੀ ਹਿਮਾਂਸ਼ੂ ਜੈਨ
ਸੁਖਮਿੰਦਰ ਭੰਗੂ
ਲੁਧਿਆਣਾ 1 ਸਤੰਬਰ 2025- ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਕੀਤੀ ਗਈ ਬੇਨਤੀ, ਭਾਰੀ ਬਾਰਿਸ ਦੀ ਭਵਿੱਖਬਾਣੀ ਅਤੇ ਸ਼ਹਿਰ ਵਿੱਚ ਪਹਿਲਾਂ ਤੋਂ ਖੜ੍ਹੇ ਬਾਰਿਸ਼ਾਂ ਦੇ ਪਾਣੀ ਦੀ ਸਥਿਤੀ ਨੂੰ ਦੇਖਦੇ ਹੋਏ, ਹਿਮਾਸ਼ੂ ਜੈਨ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਡਿਜਾਸਟਰ ਮੈਨੇਜਮੈਂਟ ਅਥਾਰਟੀ, ਲੁਧਿਆਣਾ, ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 34 ਤਹਿਤ, ਦਿੱਤੇ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਪਰੋਕਤ ਵਰਣਤ ਡਾਇੰਗ ਅਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਤੁਰੰਤ ਪ੍ਰਭਾਵ ਤੋਂ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ। ਜਿਹਨਾ ਯੂਨਿਟਾਂ ਨੂੰ ਬੰਦ ਕਰਨ ਲਈ ਕਿਹਾ ਹੈ ਉਹ ਹੇਠ ਲਿਖੇ ਅਨੁਸਾਰ ਹਨ
1. ਬਹਾਦਰਕੇ ਡਾਇੰਗ ਐਸੋਸੀਏਸ਼ਨ, ਲੁਧਿਆਣਾ।
2. ਤਾਜਪੁਰ ਰੋਡ ਡਾਇੰਗ ਐਸੋਸੀਏਸ਼ਨ, ਲੁਧਿਆਣਾ।
3. ਇੰਡਸਟਰੀਅਲ ਏਰੀਆ-ਏ ਅਤੇ ਮੋਤੀ ਨਗਰ।
4. ਉਹ ਤਮਾਮ ਡਾਇੰਗ ਇੰਡਸਟਰੀਜ ਜੋ ਸਮਰਾਲਾ ਚੌਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਥਿਤ ਹਨ।
5. ਫੋਕਲ ਪੁਆਇੰਟ ਏਰੀਏ ਵਿੱਚ ਸਥਿਤ ਡਾਇੰਗ ਕਲੱਸਟਰ
6. ਹੋਰ ਡਾਇੰਗ ਅਤੇ ਪ੍ਰਿੰਟਿੰਗ ਵਾਸਿੰਗ ਯੂਨਿਟਸ, ਜਿਲ੍ਹਾ ਲੁਧਿਆਣਾ।
ਇਹ ਹੁਕਮ ਤੁਰੰਤ ਲਾਗੂ ਹੋਣਗੇ।