ਡਕੈਤੀ ਦੀ ਯੋਜਨਾ ਪੁਲਿਸ ਨੇ ਕੀਤੀ ਨਾਕਾਮ, ਛੇ ਦੋਸ਼ੀਆਂ ਨੂੰ ਪਿਸਤੋਲ ਕਾਰਤੂਸਾਂ ਸਮੇਤ ਕੀਤਾ ਗ੍ਰਿਫ਼ਤਾਰ
ਰੋਹਿਤ ਗੁਪਤਾ
ਗੁਰਦਾਸਪੁਰ , 15 ਮਈ 2026 :
ਗੁਰਦਾਸਪੁਰ ਪੁਲਿਸ ਵਲੋਂ ਡਕੈਤੀ ਦੀ ਯੋਜਨਾ ਨਾਕਾਮ ਕਰਦਿਆਂ 6 ਦੋਸ਼ੀਆ ਨੂੰ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ, 4 ਰੌਦ ਜਿੰਦਾ ਅਤੇ ਤੇਜ਼ਧਾਰ ਹਥਿਆਰ ਸਮੇਤ ਕੀਤਾ ਕਾਬੂ ਕੀਤਾ ਗਿਆ ਹੈ।
ਐੱਸ ਐੱਸ ਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਥਾਣਾ ਦੀਨਾਨਗਰ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਕੌਂਟਾ ਦੇਸ਼ ਸ਼ਮਸ਼ਾਨ ਘਾਟ ਵਿਖੇ ਇੱਕ ਕਾਰ ਨੰਬਰ PB 18 P 1700 ਮਾਰਕਾ ਵਰਨਾ ਵਿੱਚ ਸਵਾਰ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਜਿਸ 'ਤੇ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਇਆ ਡਕੈਤੀ ਦੀ ਯੋਜਨਾ ਬਣਾ ਰਹੇ 6 ਦੋਸ਼ੀਆ ਯੂਸਫ ਮਸੀਹ ਉਰਫ ਐਮ.ਪੀ.. ਮਲੂਕ ਮਸੀਹ, ਕਮਲਜੀਤ ਉਰਫ ਦਾਤਰ, ਹਨੀ, ਮਹਿਕਪ੍ਰੀਤ ਸਿੰਘ ਅਤੇ ਸੰਦੀਪ ਮਸੀਹ ਨੂੰ ਕਾਰ ਸਮੇਤ ਕਾਬੂ ਕੀਤਾ। ਦੋਸ਼ੀਆ ਦੀ ਤਲਾਸ਼ੀ ਦੌਰਾਨ ਉਹਨਾਂ ਪਾਸੋਂ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 4 ਰੋਦ ਜਿੰਦਾ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕਾਰ ਦੀ ਤਲਾਸ਼ੀ ਦੌਰਾਨ ਇੱਕ ਬੇਸਬਾਲ ਬੈਟ, ਇੱਕ ਕਿਰਪਾਨ ਅਤੇ ਇੱਕ ਦਾਤਰ ਵੀ ਬ੍ਰਾਮਦ ਹੋਇਆ।
ਗ੍ਰਿਫਤਾਰ ਦੋਸ਼ੀਆਂ ਵਿੱਚੋਂ ਚਾਰ ਦਾ ਪਹਿਲਾਂ ਹੀ ਅਪਰਾਧਕ ਰਿਕਾਰਡ ਹੈ ਜਦਕਿ ਦੋ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ।
- Download Babushahi App
-
-