ਜਗਰਾਉਂ: ਕਾਂਗਰਸ ਨੇ 22 ਵਾਰਡਾਂ ਲਈ ਉਮੀਦਵਾਰ ਐਲਾਨੇ, ਵਾਰਡ ਨੰਬਰ 12 'ਤੇ ਪੇਚ ਫਸਿਆ
ਜਗਰਾਉਂ: (ਦੀਪਕ ਜੈਨ)
ਸ਼ਹਿਰ ਵਿੱਚ ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਕਾਂਗਰਸ ਪਾਰਟੀ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਸ਼ਹਿਰ ਦੇ ਕੁੱਲ 23 ਵਾਰਡਾਂ ਵਿੱਚੋਂ 22 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੇ ਨਾਮ ਸਪਸ਼ਟ ਕਰ ਦਿੱਤੇ ਹਨ। ਪਾਰਟੀ ਆਬਜ਼ਰਵਰ ਪਵਨ ਦੀਵਾਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਸਿਰਫ਼ ਵਾਰਡ ਨੰਬਰ 12 ਦਾ ਐਲਾਨ ਹੋਣਾ ਬਾਕੀ ਹੈ।
ਤਾਜ਼ਾ ਅਪਡੇਟ ਮੁਤਾਬਕ, ਪਹਿਲਾਂ ਪੈਂਡਿੰਗ ਰੱਖੇ ਗਏ ਵਾਰਡ ਨੰਬਰ 9 ਤੋਂ ਕਾਂਗਰਸ ਨੇ ਸ੍ਰੀਮਤੀ ਪਰਮਿੰਦਰ ਕੌਰ ਕਲਿਆਣ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਐਲਾਨ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਵਾਰਡ ਨੰਬਰ 12 'ਤੇ ਟਿਕ ਗਈਆਂ ਹਨ। ਸੂਤਰਾਂ ਅਨੁਸਾਰ ਇਸ ਵਾਰਡ ਲਈ ਕਈ ਪੁਰਾਣੇ ਆਗੂਆਂ ਅਤੇ ਸਾਬਕਾ ਕੌਂਸਲਰਾਂ ਵਿੱਚ ਟਿਕਟ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਦੇਰ ਸ਼ਾਮ ਤੱਕ ਇਸ ਵਾਰਡ ਦੀ ਤਸਵੀਰ ਵੀ ਸਾਫ਼ ਹੋ ਜਾਵੇਗੀ।
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ... ਪਾਰਟੀ ਨੇ ਮਹਿਲਾ ਅਤੇ ਪੁਰਸ਼ ਉਮੀਦਵਾਰਾਂ ਦਾ ਸੰਤੁਲਨ ਬਣਾਉਂਦੇ ਹੋਏ ਹੇਠ ਲਿਖੇ ਨਾਮ ਜਾਰੀ ਕੀਤੇ ਹਨ।
ਵਾਰਡ 1: ਸ੍ਰੀਮਤੀ ਗੁਰਪ੍ਰੀਤ ਕੌਰ
ਵਾਰਡ 2: ਅਵਤਾਰ ਸਿੰਘ ਵਿਰਕ
ਵਾਰਡ 3: ਸ੍ਰੀਮਤੀ ਰਜਿੰਦਰ ਕੌਰ
ਵਾਰਡ 4: ਬਲਬੀਰ ਸਿੰਘ
ਵਾਰਡ 5: ਸ੍ਰੀਮਤੀ ਸਰੋਜ ਰਾਣੀ
ਵਾਰਡ 6: ਜਰਨੈਲ ਸਿੰਘ
ਵਾਰਡ 7: ਸ੍ਰੀਮਤੀ ਮਨਜੀਤ ਕੌਰ
ਵਾਰਡ 8: ਵਿਕੀ ਸਿੰਘ
ਵਾਰਡ 9: ਸ੍ਰੀਮਤੀ ਪਰਮਿੰਦਰ ਕੌਰ ਕਲਿਆਣ
ਵਾਰਡ 11: ਵਿਕਰਮ ਜੱਸੀ
ਵਾਰਡ 13: ਸ੍ਰੀਮਤੀ ਅਨੀਤਾ ਰਾਣੀ
ਵਾਰਡ 14: ਸੁਖਚੈਨ ਸਿੰਘ ਧਾਲੀਵਾਲ
ਵਾਰਡ 15: ਸ੍ਰੀਮਤੀ ਗਗਨ ਸਭਰਵਾਲ
ਵਾਰਡ 16: ਰਵਿੰਦਰਪਾਲ ਸਿੰਘ
ਵਾਰਡ 17: ਸ੍ਰੀਮਤੀ ਸੁਧਾ ਰਾਣੀ
ਵਾਰਡ 18: ਪਰਮਜੀਤ ਸਿੰਘ ਲੱਧੜ
ਵਾਰਡ 19: ਸ੍ਰੀਮਤੀ ਕਰਮਜੀਤ ਕੌਰ
ਵਾਰਡ 20: ਜਤਿੰਦਰਪਾਲ ਰਾਣਾ
ਵਾਰਡ 21: ਸ੍ਰੀਮਤੀ ਕਵਿਤਾ ਰਾਣੀ
ਵਾਰਡ 22: ਵਰਿੰਦਰ ਸਿੰਘ ਕਲੇਰ
ਵਾਰਡ 23: ਸ੍ਰੀਮਤੀ ਗੁਰਮਿੰਦਰ ਕੌਰ ਸਿਵੀਆ
ਕਾਂਗਰਸ ਵੱਲੋਂ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੁਣ ਦੂਜੀਆਂ ਪਾਰਟੀਆਂ ਵਿੱਚ ਵੀ ਹਲਚਲ ਵਧ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਚੋਣ ਮੁਕਾਬਲਾ ਕਾਫੀ ਦਿਲਚਸਪ ਹੋਣ ਦੀ ਉਮੀਦ ਹੈ।
- Download Babushahi App
-
-