ਭਾਜਪਾ ਦੇ ਕੌਮੀ ਸਕੱਤਰ ਨਰਿੰਦਰ ਰੈਣਾ ਪਹੁੰਚੇ ਗੁਰਦਾਸਪੁਰ, ਗਰਨੇਡ ਹਮਲੇ ਦਾ ਸ਼ਿਕਾਰ ਹੋਏ ਭਾਜਪਾ ਆਗੂ ਅਟਲ ਸ਼ਰਮਾ ਨਾਲ ਮਿਲ ਕੇ ਕੀਤੀ ਪ੍ਰੈਸ ਕਾਨਫਰੰਸ
ਪੰਜਾਬ ਸਰਕਾਰ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਤਿੱਖੇ ਹਮਲੇ ਕੀਤੇ, 20-20 ਲੱਖ ਦੇਣ ਨੂੰ ਤਿਆਰ ਪਰ ਸਾਡੀ ਸੁਰਕਸ਼ਾ ਯਕੀਨੀ ਬਣਾਈ ਜਾਵੇ _ਗਰਨੇਡ ਹਮਲੇ ਦਾ ਸ਼ਿਕਾਰ ਹੋਇਆ ਅਟਲ ਸ਼ਰਮਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 2 ਮਈ 2026
27 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ ਅਟਲ ਸ਼ਰਮਾ (ਅਸ਼ੋਕਾ ਸ਼ਿਪਸ) ਦੀ ਦੁਕਾਨ 'ਤੇ ਹੋਏ ਗ੍ਰਨੇਡ ਹਮਲੇ ਦੀ ਘਟਨਾ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ, ਪੰਜਾਬ ਸਹਿ-ਪ੍ਰਭਾਰੀ ਅਤੇ ਆਰ.ਐੱਸ. ਪੂਰਾ ਤੋਂ ਵਿਧਾਇਕ ਨਰੇਂਦਰ ਰੈਨਾ ਵਿਸ਼ੇਸ਼ ਤੌਰ 'ਤੇ ਪੀੜਤ ਪਰਿਵਾਰ ਦਾ ਹਾਲ-ਚਾਲ ਜਾਣਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਨਰੇਂਦਰ ਰੈਨਾ ਨੇ ਅਟਲ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਔਖੀ ਘੜੀ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਸਨਮਾਨਿਤ ਕਾਰੋਬਾਰੀ 'ਤੇ ਅਜਿਹਾ ਕਾਇਰਾਨਾ ਹਮਲਾ ਬੇਹੱਦ ਚਿੰਤਾਜਨਕ ਹੈ। ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਂਦਰ ਰੈਨਾ ਨੇ ਪੰਜਾਬ ਦੀ 'ਆਮ ਆਦਮੀ ਪਾਰਟੀ' ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਵਪਾਰੀ ਅਤੇ ਆਮ ਨਾਗਰਿਕ ਸੁਰੱਖਿਅਤ ਨਹੀਂ ਹਨ। ਗ੍ਰਨੇਡ ਹਮਲੇ ਅਤੇ ਫਿਰੌਤੀ ਦੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਸੂਬੇ ਵਿੱਚ ਕਾਨੂੰਨ ਦਾ ਸ਼ਾਸਨ ਖਤਮ ਹੋ ਚੁੱਕਾ ਹੈ।ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਅਪਰਾਧੀਆਂ ਨੂੰ ਨੱਥ ਪਾਉਣ ਵਿੱਚ ਅਸਫਲ ਰਿਹਾ ਹੈ। ਜੇਕਰ ਸ਼ਹਿਰ ਦੇ ਵਿਚਕਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਤਾਂ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ।ਰੈਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਚੁੱਪ ਨਹੀਂ ਬੈਠੇਗੀ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਹੋਣ ਤੱਕ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਹੋਰ ਸਥਾਨਕ ਆਗੂ ਅਤੇ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਨੇ ਇੱਕਸੁਰ ਵਿੱਚ ਪੰਜਾਬ ਵਿੱਚ ਜੰਗਲ ਰਾਜ ਖਤਮ ਕਰਨ ਦੀ ਮੰਗ ਕੀਤੀ।
ਉੱਥੇ ਹੀ ਗਰਨੇਡ ਹਮਲੇ ਦਾ ਸ਼ਿਕਾਰ ਹੋਏ ਅਟਲ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਨੰਬਰ ਬਦਲ ਲਏ ਹਨ ਫਿਰ ਵੀ ਉਹਨਾਂ ਨੂੰ ਫਿਰੋਤੀ ਦੀ ਅਕਲਾਂ ਆਉਂਦੀਆਂ ਸਨ ਅਤੇ 20 ਲੱਖ ਦੇ ਡਿਮਾਂਡ ਕੀਤੀ ਜਾਂਦੀ ਹੈ। ਸ਼ਹਿਰ ਦੇ ਹੋਰ ਵੀ ਕਈ ਵਪਾਰੀਆਂ ਨੂੰ ਫਿਰੋਤੀ ਦੀਆਂ ਕਾਲਾਂ ਆਈਆਂ ਹਨ ਅਤੇ ਉਹ ਸਾਰੇ ਪੈਸੇ ਦੇਣ ਨੂੰ ਵੀ ਤਿਆਰ ਹਨ ਪਰ ਜੇਕਰ ਪ੍ਰਸ਼ਾਸਨ ਜਿੰਮੇਵਾਰੀ ਲਵਜਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਏ ਕਿ 20_20 ਲੱਖ ਲੈ ਕੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ।
Click to Follow Babushahi Facebook page →