ਜੀਟੀ ਰੋਡ ਤੇ ਸਥਿਤ ਫੀਡ ਵਾਲੀ ਦੁਕਾਨ ਤੇ ਪੈ ਗਏ ਚੋਰ , ਹਜ਼ਾਰਾਂ ਦੀ ਨਗਦੀ ਲੈ ਕੇ ਹੋਏ ਫਰਾਰ , ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 2 ਮਈ

ਗੁਰਦਾਸਪੁਰ ਦੇ ਜੀ.ਟੀ. ਰੋਡ 'ਤੇ ਸਥਿਤ 'ਮਹਿੰਦਰ ਪਾਲ ਫੀਡ ਸਟੋਰ' ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਸਟੋਰ ਸੀਤਾਰਾਮ ਪੈਟਰੋਲ ਪੰਪ ਦੇ ਨੇੜੇ ਸਥਿਤ ਹੈ ਅਤੇ ਪੁਲਿਸ ਵੱਲੋਂ ਰਾਤ ਨੂੰ ਵੀ ਇਸ ਇਲਾਕੇ ਵਿੱਚ ਗਸ਼ਤ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ।
ਦੁਕਾਨ ਦੇ ਮਾਲਕ ਚੇਤਨ ਡੋਗਰਾ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ ਕਰੀਬ 2 ਵਜੇ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਤਿੰਨ ਨੌਜਵਾਨ ਦੁਕਾਨ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦੁਕਾਨ ਦੇ ਗੱਲੇ ਵਿੱਚ ਪਈ ਕਰੀਬ 12,000 ਤੋਂ 13,000 ਰੁਪਏ ਦੀ ਨਕਦੀ ਚੋਰੀ ਕਰ ਲਈ।
ਚੇਤਨ ਡੋਗਰਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜੀ.ਟੀ. ਰੋਡ ਵਰਗੇ ਰਾਤ ਨੂੰ ਵੀ ਆਵਾਜਾਈ ਵਾਲੇ ਇਲਾਕੇ ਜਿੱਥੇ ਪੁਲਿਸ ਦੀ ਗਸ਼ਤ ਵੀ ਹੁੰਦੀ ਹੈ ਵਿਚ ਚੋਰਾਂ ਨੇ ਬੜੀ ਆਸਾਨੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਚੋਰਾਂ ਦੇ ਚਿਹਰੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਸਾਫ਼ ਦਿਖਾਈ ਦੇ ਰਹੇ ਹਨ।
ਪੀੜਤ ਦੁਕਾਨਦਾਰ ਵੱਲੋਂ ਇਸ ਸਬੰਧੀ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਹੋਰ ਦੁਕਾਨਦਾਰ ਅਜਿਹੀਆਂ ਵਾਰਦਾਤਾਂ ਤੋਂ ਬਚ ਸਕਣ।
Click to Follow Babushahi Facebook page →