ਜੈਤੋ ’ਚ ਰੰਗਾਂ ਦੀ ਧੂਮ : ਮਨਾਇਆ ਗਿਆ ਹੋਲੀ ਦਾ ਤਿਉਹਾਰ
ਜੈਤੋ,4 ਮਾਰਚ (ਮਨਜੀਤ ਸਿੰਘ ਢੱਲਾ) : ਜੈਤੋ ਸ਼ਹਿਰ ’ਚ ਹੋਲੀ ਦਾ ਤਿਉਹਾਰ ਪੂਰੇ ਜੋਸ਼ ਨਾਲ ਮਨਾਇਆ ਗਿਆ। ਨੌਜਵਾਨਾਂ ਨੇ ਟੋਲੀਆਂ ਬਣਾ ਕੇ ਇੱਕ-ਦੂਜੇ ’ਤੇ ਗੁਲਾਲ ਲਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ, ਜਦਕਿ ਛੋਟੇ ਬੱਚੇ ਵੀ ਰੰਗਾਂ ’ਚ ਸਰਾਬੋਰ ਹੋ ਕੇ ਮਸਤੀ ’ਚ ਝੂਮਦੇ ਦਿਖੇ। ਗਲੀ-ਮੁਹੱਲੇ “ਬੁਰਾ ਨਾ ਮਾਨੋ ਹੋਲੀ ਹੈ” ਦੇ ਨਾਅਰਿਆਂ ਨਾਲ ਗੂੰਜ ਉੱਠੇ।
ਸਥਾਨਕ ਵਾਸੀਆਂ ਨੇ ਹਰਬਲ ਅਤੇ ਸੁੱਕੇ ਰੰਗਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ ਅਤੇ ਨੌਜਵਾਨ ਬੱਚਿਆਂ ਦੇ ਚਿਹਰਿਆਂ ਤੇ ਕਪੜਿਆਂ ਤੇ ਨੀਲੇ,ਪੀਲੇ ਲਾਲ ਤੇ ਹਰੇ ਅਤੇ ਲਾਲ ਰੰਗਾਂ ਵਿਚ ਬੱਚੇ ਰੰਗਾਂ ਵਿਚ ਦਿਖਾਈ ਦਿੱਤੇ, ਪ੍ਰਸ਼ਾਸਨ ਨੇ ਅਮਨ-ਕਾਨੂੰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਬੱਚਿਆਂ-ਬਜ਼ੁਰਗਾਂ ਦੀ ਭਰਵੀਂ ਸ਼ਿਰਕਤ ਨੇ ਤਿਉਹਾਰ ਨੂੰ ਪਰਿਵਾਰਕ ਮੇਲ-ਮਿਲਾਪ ’ਚ ਬਦਲ ਦਿੱਤਾ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਿਆ। ਇਸ ਮੌਕੇ ਹਰਮਨਜੋਤ ਕੌਰ ਹੀਨਾ,ਅਮਨ, ਸਾਕਸ਼ੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ,ਯਾਸਿਕਾ, ਬਾਣੀ, ਤਮੰਨਾ ਆਦਿ ਹਾਜ਼ਰ ਸਨ।
Click to Follow Babushahi Facebook page →