ਅੱਜ 3 ਮਾਰਚ ਨੂੰ ਲੱਗੇਗਾ ਚੰਨ ਗ੍ਰਹਿਣ
ਭਾਰਤੀ ਸਮੇਂ ਮੁਤਾਬਕ, ਚੰਦਰ ਗ੍ਰਹਿਣ ਦੁਪਹਿਰ 3:20 ਵਜੇ ਸ਼ੁਰੂ ਹੋ ਕੇ ਸ਼ਾਮ 6:46 ਵਜੇ ਖਤਮ ਹੋਵੇਗਾ।
ਇਹ ਸਾਲ ਦਾ ਪਹਿਲਾ ਚੰਦਰ ਗ੍ਰਹਿਣ 3 ਘੰਟੇ 27 ਮਿੰਟ ਤੱਕ ਚੱਲੇਗਾ।
ਨਵੀਂ ਦਿੱਲੀ: 3 ਮਾਰਚ, 2026 : ਅੱਜ, ਮੰਗਲਵਾਰ, 3 ਮਾਰਚ 2026 ਨੂੰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਇੱਕ ਮਹੱਤਵਪੂਰਨ ਖਗੋਲ-ਵਿਗਿਆਨਕ ਅਤੇ ਜੋਤਿਸ਼ ਘਟਨਾ ਹੈ ਜੋ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਦਿਖਾਈ ਦੇਵੇਗੀ। ਕਿਉਂਕਿ ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਦੇ ਰਿਹਾ ਹੈ।
ਗ੍ਰਹਿਣ ਦਾ ਕੁੱਲ ਸਮਾਂ: ਦੁਪਹਿਰ 03:21 ਵਜੇ ਤੋਂ ਸ਼ਾਮ 06:46 ਵਜੇ ਤੱਕ। (ਦਿੱਖਣ ਦਾ ਸਮਾਂ): ਸ਼ਾਮ 06:26 ਵਜੇ ਤੋਂ ਸ਼ਾਮ 06:46 ਵਜੇ ਤੱਕ।
ਪੰਜਾਬ ਅਤੇ ਹੋਰ ਮੁੱਖ ਸ਼ਹਿਰਾਂ ਵਿੱਚ ਸਮਾਂ: ਸ਼ਾਮ 06:24 ਵਜੇ ਤੋਂ 06:46 ਵਜੇ ਤੱਕ।
ਦਿੱਲੀ: ਸ਼ਾਮ 06:26 ਵਜੇ ਤੋਂ 06:46 ਵਜੇ ਤੱਕ।
ਹਰਿਆਣਾ ਅਤੇ ਹਿਮਾਚਲ: ਸ਼ਾਮ 06:22 ਵਜੇ ਤੋਂ 06:46 ਵਜੇ ਤੱਕ।
Click to Follow Babushahi Facebook page →