CCT-CGC ਲਾਂਡਰਾਂ ਵੱਲੋਂ ਅੰਤਰਰਾਸ਼ਟਰੀ ਕਾਨਫਰੰਸ ਆਈਸੀਏਆਈ-2026 ਦਾ ਆਯੋਜਨ
ਏਆਈ ਇਨੋਵੇਸ਼ਨ ਅਤੇ ਸਟਾਰਟਅੱਪ ਸਹਿਯੋਗ ਨੂੰ ਦਿੱਤਾ ਬੜਾਵਾ, ਕੀਤੀ ਵਿਚਾਰ ਚਰਚਾ
ਚੰਡੀਗੜ੍ਹ, 4 ਫਰਵਰੀ 2026- ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਵੱਲੋਂ ਏਸੀਆਈਸੀ-ਆਰਆਈਐਸਈ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ: ਇਨੋਵੇਸ਼ਨ ਇਨ ਕੰਪਿਊਟੇਸ਼ਨ, ਮੈਨੇਜਮੈਂਟ ਐਂਡ ਬਾਇਓਟੈਕਨਾਲੋਜੀ (ਆਈਸੀਏਆਈ 2026) ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਹ ਕਾਨਫਰੰਸ ਇੰਪੈਕਟ ਸਮਿੱਟ-2026 ਤੋਂ ਪਹਿਲਾਂ ਇੱਕ ਪ੍ਰੀ ਸਮਿੱਟ ਪਹਿਲਕਦਮੀਂ ਵਜੋਂ ਆਯੋਜਿਤ ਕੀਤੀ ਗਈ।ਇਸ ਦੋ ਰੋਜ਼ਾ ਕਾਨਫਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਉੱਘੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਉਦਯੋਗਿਕ ਆਗੂਆਂ ਅਤੇ ਸਟਾਰਟਅੱਪ ਇਨੋਵੇਟਰਾਂ ਨੇ ਸ਼ਮੂਲੀਅਤ ਕੀਤੀ।
ਉਨ੍ਹਾਂ ਨੇ ਇਸ ਮੌਕੇ ਖੋਜ, ਨਵੀਨਤਾ ਅਤੇ ਅੰਤਰ ਅਨੁਸ਼ਾਸਨੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਰਿਵਰਤਨਸ਼ੀਲ ਭੂਮਿਕਾ ’ਤੇ ਵਿਚਾਰ-ਵਟਾਂਦਰਾ ਕੀਤਾ। ਉਦਘਾਟਨੀ ਸਮਾਰੋਹ ਵਿੱਚ ਪ੍ਰੋਫੈਸਰ ਡਾ.ਭੋਲਾ ਰਾਮ ਗੁਰਜਰ, ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨਆਈਟੀਟੀਟੀਆਰ), ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਗੈਸਟ ਆਫ਼ ਆਨਰ ਇੰਜੀਨੀਅਰ ਪ੍ਰਿਤਪਾਲ ਸਿੰਘ, ਕਾਰਜਕਾਰੀ ਡਾਇਰੈਕਟਰ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਚੰਡੀਗੜ੍ਹ ਅਤੇ ਵਿਸ਼ੇਸ਼ ਮਹਿਮਾਨ ਡਾ.ਦੀਪਕ ਕਪੂਰ, ਸੀਨੀਅਰ ਵਿਗਿਆਨੀ, ਪੀਐਸਸੀਐਸਟੀ, ਚੰਡੀਗੜ੍ਹ ਵੀ ਮੌਜੂਦ ਰਹੇ।
ਉਨ੍ਹਾਂ ਦੇ ਨਾਲ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਡਾ.ਪਾਲਕੀ ਸਾਹਿਬ ਕੌਰ, ਡਾਇਰੈਕਟਰ ਪ੍ਰਿੰਸੀਪਲ, ਸੀਸੀਟੀ, ਸੀਜੀਸੀ ਲਾਂਡਰਾਂ ਆਦਿ ਵੀ ਹਾਜ਼ਰ ਹੋਏ। ਇਸ ਦੌਰਾਨ ਮੁੱਖ ਭਾਸ਼ਣਾਂ ਵਿੱਚ ਉੱਦਮਤਾ, ਖੋਜ ਅਤੇ ਸਮਾਜਿਕ ਵਿਕਾਸ ਵਿੱਚ ਏਆਈ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ।ਇਸ ਵਿਸ਼ੇਸ਼ ਮੌਕੇ ਮਾਣਯੋਗ ਮਹਿਮਾਨਾਂ ਵੱਲੋਂ ਆਈਐਸਬੀਐਨ ਸਣੇ ਕਾਨਫਰੰਸ ਪ੍ਰੋਸੀਡਿੰਗਜ਼ ਅਤੇ ਐਬਸਟਰੈਕਟ ਬੁੱਕਲੈਟ ਵੀ ਜਾਰੀ ਕੀਤੀ ਗਈ। ਪਹਿਲੇ ਦਿਨ ਦੇ ਮੁੱਖ ਭਾਸ਼ਣਾਂ ਅਤੇ ਤਕਨੀਕੀ ਸੈਸ਼ਨਾਂ ਵਿੱਚ ਸ਼੍ਰੀ ਤਰੁਣ ਮਲਹੋਤਰਾ, ਸੰਸਥਾਪਕ ਅਤੇ ਸੀਈਓ, ਸਾਈਬਰ ਸਪਲੰਕ ਅਤੇ ਸਾਈਬਰ ਅਕੈਡਮੀ, ਡਾ. ਬਲਵਿੰਦਰ ਸਿੰਘ, ਸੰਯੁਕਤ ਨਿਰਦੇਸ਼ਕ ਅਤੇ ਮੁਖੀ, ਏਐਸਸੀਡੀ, ਸੀਡੀਏਸੀ ਮੋਹਾਲੀ ਅਤੇ ਡਾ.ਵੰਦਨਾ ਭਾਰਤੀ, ਸਹਾਇਕ ਪ੍ਰੋਫੈਸਰ, ਸਕੂਲ ਆਫ਼ ਏਆਈ ਅਤੇ ਡੇਟਾ ਇੰਜੀਨੀਅਰਿੰਗ, ਆਈਆਈਟੀ ਰੋਪੜ ਸ਼ਾਮਲ ਸਨ।
ਉਨ੍ਹਾਂ ਦੇ ਭਾਸ਼ਣਾਂ ਵਿੱਚ ਸਿਹਤ ਸੰਭਾਲ, ਕੰਪਿਊਟੇਸ਼ਨ ਅਤੇ ਇਸ ਤੋਂ ਅੱਗੇ ਦੇ ਖੇਤਰਾਂ ਵਿੱਚ ਏਆਈ ਐਪਲੀਕੇਸ਼ਨਾਂ ਦੀ ਪੜਚੋਲ ਕੀਤੀ ਗਈ ਅਤੇ ਸਰਗਰਮ ਅਕਾਦਮਿਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਗਿਆ। ਕਾਨਫਰੰਸ ਦੇ ਦੂਜੇ ਦਿਨ ਕੰਪਿਊਟੇਸ਼ਨ, ਪ੍ਰਬੰਧਨ, ਬਾਇਓਟੈਕਨਾਲੋਜੀ, ਸਥਿਰਤਾ ਅਤੇ ਸਿੱਖਿਆ ਵਿੱਚ ਏਆਈ ਐਪਲੀਕੇਸ਼ਨਾਂ ਦੇ ਉਪਯੋਗ ਬਾਰੇ ਚਰਚਾ ਕੀਤੀ ਗਈ।ਉੱਘੇ ਬੁਲਾਰਿਆਂ ਵਿੱਚ ਡਾ.ਅਹਿਸਾਨ ਅਲੀ, ਪ੍ਰੋਫੈਸਰ, ਆਈਐਨਐਸਟੀ, ਮੋਹਾਲੀ, ਸ਼੍ਰੀ ਮੋਹਿਤ ਪਾਹਵਾ, ਵੀਕੇਐਮ ਦੇ ਐਨਐਮਆਈਐਮਐਸ, ਚੰਡੀਗੜ੍ਹ, ਸ਼੍ਰੀ ਆਸ਼ੂਤੋਸ਼ ਪਰਿਦਾ, ਇੰਜੀਨੀਅਰਿੰਗ ਮੁਖੀ, ਸਾਗਰੀ ਕੰਪਨੀ ਲਿਮਟਿਡ, ਬੰਗਲੁਰੂ, ਡਾ.ਜਗਨਦੀਪ ਸਿੱਧੂ, ਸੀਨੀਅਰ ਪਲੇਟਫਾਰਮ ਇੰਜੀਨੀਅਰ, ਕੋਡ ਤੰਤਰ ਟੈਕ ਸਲਿਊਸ਼ਨਜ਼, ਹੈਦਰਾਬਾਦ ਅਤੇ ਡਾ.ਜਲਪਾ ਸੋਨੀ, ਸੀਨੀਅਰ ਡੇਟਾ ਸਾਇੰਟਿਸਟ, ਏਆਈ ਇਨੋਵੇਸ਼ਨ ਲੈਬ, ਬਾਰਸੀਲੋਨਾ, ਸਪੇਨ ਆਦਿ ਸ਼ਾਮਲ ਹੋਏ।
ਇਸ ਦੌਰਾਨ ਸ਼੍ਰੀ ਤਨਵੀਰ ਸਿੰਘ (ਆਈਆਈਟੀ ਬੰਬੇ) ਨੇ ਇੱਕ ਵਿਸ਼ੇਸ਼ ਭਾਸ਼ਣ ਵਿੱਚ ਡਿਜੀਟਲ ਸਿੱਖਿਆ ਰਾਹੀਂ 21ਵੀਂ ਸਦੀ ਦੇ ਮਹੱਤਵਪੂਰਨ ਹੁਨਰਾਂ ਨੂੰ ਪੈਦਾ ਕਰਨ ਵਿੱਚ ਏਆਈ ਦੀ ਭੂਮਿਕਾ ’ਤੇ ਜ਼ੋਰ ਦਿੱਤਾ।ਇਸ ਕਾਨਫਰੰਸ ਦੀ ਇੱਕ ਵੱਡੀ ਝਲਕ ‘ਆਰਟੀਫੀਸ਼ੀਅਲ ਇੰਟੈਲੀਜੈਂਸ ਡਰਾਈਵਿੰਗ ਸਟਾਰਟਅੱਪ ਇਨੋਵੇਸ਼ਨ: ਆਈਡੇਸ਼ਨ ਟੂ ਸਕਸੈੱਸ’ ਵਿਸ਼ੇ ’ਤੇ ਕੀਤੀ ਸਟਾਰਟਅੱਪ ਪੈਨਲ ਚਰਚਾ ਰਹੀ। ਅੰਤ ਵਿੱਚ ਇਸ ਕਾਨਫਰੰਸ ਦੀ ਸਮਾਪਤੀ ਇੱਕ ਵਿਦਾਇਗੀ ਸਮਾਰੋਹ ਅਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਤੋਂ ਇਲਾਵਾ ਸ਼ਾਨਦਾਰ ਵਿਦਿਆਰਥੀਆਂ ਦੇ ਸਨਮਾਨ ਨਾਲ ਕੀਤੀ ਗਈ।
ਸਰਵੋਤਮ ਵਿਦਿਆਰਥੀ ਪੁਰਸਕਾਰ ਦੇ ਜੇਤੂਆਂ ਵਿੱਚ ਬੀਨੂ (ਬੀਐਸਸੀ ਬਾਇਓਟੈਕ ਸਮੈਸਟਰ 3), ਗੁੰਜਨ ਭਾਰਦਵਾਜ (ਬੀਐਸਸੀ ਬਾਇਓਟੈਕ ਸਮੈਸਟਰ 5), ਕੁੰਜਨ (ਬੀਐਸਸੀ ਮਾਈਕ੍ਰੋ ਸਮੈਸਟਰ 3), ਵੈਦੇਹੀ (ਬੀਐਸਸੀ ਮਾਈਕ੍ਰੋ ਸਮੈਸਟਰ 5) ਅਤੇ ਤਮੰਨਾ (ਐਮਐਸਸੀ ਬਾਇਓਟੈਕ ਸਮੈਸਟਰ 3) ਸ਼ਾਮਲ ਸਨ। ਪੋਸਟਰ ਪ੍ਰੈਜ਼ੈਂਟੇਸ਼ਨ ਦੇ ਜੇਤੂਆਂ ਵਿੱਚ ਰਿਤਿਕ ਸਿੰਘ, ਸੀਆ ਸਿੰਘ, ਅਤੇ ਡਾ.ਦਿਬਯਜਯੋਤੀ ਬੈਨਰਜੀ (ਪੀਜੀਆਈਐਮਈਆਰ, ਚੰਡੀਗੜ੍ਹ) ਪਹਿਲੇ ਸਥਾਨ ’ਤੇ ਰਹੇ, ਉਸ ਤੋਂ ਬਾਅਦ ਭਾਵਨਾ ਚੌਧਰੀ (ਪੰਜਾਬ ਯੂਨੀਵਰਸਿਟੀ) ਅਤੇ ਗੁਰਵਿੰਦਰ ਸਿੰਘ (ਸੀਸੀਟੀ, ਸੀਜੀਸੀ ਲਾਂਡਰਾਂ) ਸ਼ਾਮਲ ਸਨ। ਕੰਪਿਊਟੇਸ਼ਨ ਅਤੇ ਮੈਨੇਜਮੈਂਟ ਵਿੱਚ ਮੌਖਿਕ ਪ੍ਰੈਜ਼ੈਂਟੇਸ਼ਨ ਦੇ ਜੇਤੂਆਂ ਵਿੱਚ ਮਨਿਤ ਮਲਹੋਤਰਾ (ਪੰਜਾਬ ਯੂਨੀਵਰਸਿਟੀ) ਪਹਿਲੇ ਸਥਾਨ ’ਤੇ, ਜਸਪ੍ਰੀਤ ਕੌਰ (ਸੀਈਸੀ, ਸੀਜੀਸੀ ਲਾਂਡਰਾਂ) ਦੂਜੇ ਸਥਾਨ ’ਤੇ, ਅਤੇ ਸੋਨਾਲੀ ਕਾਮਰਾ (ਗੁਰੂ ਕਾਸ਼ੀ ਯੂਨੀਵਰਸਿਟੀ) ਤੀਜੇ ਸਥਾਨ ’ਤੇ ਰਹੇ। ਲਾਈਫ ਸਾਇੰਸਜ਼ ਵਿੱਚ, ਅੰਸ਼ੂ ਕੁਮਾਰੀ ਯਾਦਵ (ਚੰਡੀਗੜ੍ਹ ਯੂਨੀਵਰਸਿਟੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਉਪਰੰਤ ਦੂਜੇ ਸਥਾਨ ’ਤੇ ਅੰਮ੍ਰਿਤਪ੍ਰੀਤ ਕੌਰ (ਸੀਜੀਸੀ ਯੂਨੀਵਰਸਿਟੀ, ਮੋਹਾਲੀ) ਅਤੇ ਤੀਜੇ ਸਥਾਨ ’ਤੇ ਡਾ.ਵਿਕਾਸ ਕੁਮਾਰ (ਚੰਡੀਗੜ੍ਹ ਯੂਨੀਵਰਸਿਟੀ) ਰਹੇ।
ਇਹ ਕਾਨਫਰੰਸ ਡਾ.ਗੁਰਪ੍ਰੀਤ ਕੌਰ, ਐੱਚਓਡੀ, ਬਾਇਓਟੈਕਨਾਲੋਜੀ ਵਿਭਾਗ ਵੱਲੋਂ ਪੇਸ਼ ਕੀਤੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਈ, ਜਿਸ ਨੇ ਆਈਸੀਏਆਈ-2026 ਨੂੰ ਏਆਈ ਪ੍ਰਭਾਵ ਸੰਮੇਲਨ-2026 ਦੇ ਵਿਜ਼ਨ ਦੇ ਨਾਲ ਜੁੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰ ਵਿੱਚ ਨਵੀਨਤਾ, ਅੰਤਰ ਅਨੁਸ਼ਾਸਨੀ ਖੋਜ ਅਤੇ ਸਹਿਯੋਗ ਨੂੰ ਹੁਲਾਰਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦਰਸਾਇਆ।