ਧੀ ਦੀ ਲੋਹੜੀ ਪਾਉਣ ਵਾਲ੍ਹਾ ਪ੍ਰੀਵਾਰ ਬਣਿਆ ਪ੍ਰੇਰਨਾਦਾਇਕ-ਉਪਕਾਰ ਸੋਸਾਇਟੀ ਨੇ ਕੀਤੀ ਸ਼ਮੂਲੀਅਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ 14 ਜਨਵਰੀ ,2026
ਇੱਥੋਂ ਨਜ਼ਦੀਕ ਪਿੰਡ ਅਲਾਚੌਰ ਵਿਖੇ ਇੱਕ ਪ੍ਰੀਵਾਰ ਵਲੋਂ ਆਪਣੀ ਨਵ ਜਨਮੀ ਬੱਚੀ ਮਿਹਰ ਕੌਰ ਦੀ ਲੋਹੜੀ ਪਾ ਕੇ ਧੀਆਂ ਪੁੱਤਰਾਂ ਪ੍ਰਤੀ ਬਰਾਬਰਤਾ ਦਾ ਪ੍ਰੇਰਨਾਦਾਇਕ ਸੰਦੇਸ਼ ਸਾਂਝਾ ਕੀਤਾ ਗਿਆ ਹੈ। ਪਿੰਡ ਦੇ ਬਾਬਾ ਖੇਮ ਸਿੰਘ ਮਾਡਲ ਹਾਈ ਸਕੂਲ ਦੇ ਵਿਹੜੇ ਵਿੱਚ ਲੋਹੜੀ ਦੀ ਧੂਣੀ ਬਾਲ੍ਹ ਕੇ ਲੋਹੜੀ ਪਾਈ ਗਈ। ਇਸ ਮੌਕੇ ਉਪਕਾਰ ਸੋਸਾਇਟੀ ਦੇ ਪ੍ਰਧਾਨ ਜੇ.ਐਸ.ਗਿੱਦਾ , ਸਕੱਤਰ ਦੇਸ ਰਾਜ ਬਾਲੀ ਤੇ ਮੈਡਮ ਮਨਜੀਤ ਕੌਰ ਐਮ.ਡੀ ਨੇ ਧੀਆਂ ਦੀ ਲੋਹੜੀ ਮਨਾਉਣ ਦੇ ਮੰਤਵ ਵਾਰੇ ਆਪਣੇ ਵਿਚਾਰ ਸਾਂਝੇ ਕੀਤੇ। ਜੇ.ਐਸ.ਗਿੱਦਾ ਨੇ ਕਿਹਾ ਕਿ ਵੀਹ ਸਾਲ ਪਹਿਲਾਂ ਨਵਾਂਸ਼ਹਿਰ ਮਾਡਲ ਪ੍ਰਸਿੱਧ ਹੋਇਆ ਜਿਸ ਤਹਿਤ ਜਨਮ ਲੈਣ ਵਾਲੀਆਂ ਬੱਚੀਆਂ ਨੂੰ ਬਚਾਉਣ ਲਈ ਇੱਕ ਪਾਸੇ ਇਨਫੋਰਸਮੈਂਟ ਤੇ ਦੂਜੇ ਪਾਸੇ ਸਮਾਜ-ਸੇਵੀ ਅੰਬਰੇਲਾ ਉਪਕਾਰ ਰਾਹੀਂ ਬੇਟੀ-ਬਚਾਓ ਲਹਿਰ ਵਾਸਤੇ ਉਦੇਸ਼, ਕਾਰਜ ਅਤੇ ਰੀਵੀਊ ਨੂੰ ਡਿਪਟੀ ਕਮਿਸ਼ਨਰ ਵਲੋਂ ਆਪ ਅਗਵਾਈ ਦੇਣੀ ਆਰੰਭ ਕਰ ਦਿੱਤੀ ਗਈ ਜਿਸ ਦੇ ਨਤੀਜੇ ਵਜੋਂ ਧੀਆ ਬਚਣ ਲੱਗੀਆਂ ਤੇ ਲਿੰਗ ਅਨੁਪਾਤ ਸੁਧਰਿਆ ਜੋ ਇਂਕ ਸਾਲ ਦੀ ਉਮਰ ਵਿੱਚ 775 ਧੀਆਂ ਪ੍ਰਤੀ ਹਜਾਰ ਪੁੱਤਰ ਤੋ ਵੱਧ ਕੇ 926 ਧੀਆਂ ਦੀ ਗਿਣਤੀ ਤੱਕ ਪੁੱਜ ਗਈ ਸੀ ਬੀਤੇ ਦੋ ਸਾਲ ਪਹਿਲਾਂ ਇਹ 962 ਹੋ ਗਈ ਸੀ। ਨਵ ਜਨਮੀਆਂ ਲੜਕੀਆਂ ਦੀ ਲੋਹੜੀ ਪਾਉਣਾ ਵੀ ਬੇਟੀ ਬਚਾਓ ਯਤਨਾਂ ਦਾ ਹੀ ਹਿੱਸਾ ਬਣਿਆ ਹੋਇਆ ਹੈ। ਇਸ ਮੌਕੇ ਦੇਸ ਰਾਜ ਬਾਲੀ ਵਲੋਂ ਉਚਾਰੀਆਂ ਜਾਗਰੂਕਤਾ ਧਾਰਨਾਵਾਂ ਨੂੰ ਉਪਕਾਰ ਮੈਂਬਰਾਂ ਤੇ ਹਾਜਰ ਮਹਿਮਾਨਾਂ ਨੇ ਰਲ੍ਹ ਕੇ ਉਚਾਰੀਆ ਜੋ ਦੂਰ ਤੱਕ ਸੁਣੀਆਂ ਜਾ ਰਹੀਆਂ ਸਨ- “ਲੋਹੜੀ ਧੀਆਂ ਦੀ ਪੁੱਤਰਾਂ ਵਾਂਗੂ ਪਾਈਏ” , “ਧੀਆਂ ਰਾਣੀਆਂ ਨਾ ਆਖੋ ਮਰ ਜਾਣੀਆਂ ਲੋਕੋ- ਧੀਆਂ ਰਾਣੀਆਂ” ਇਸ ਵੇਲੇ ਪ੍ਰੀਵਾਰ ਵਲੋਂ ਮੈਨੇਜਮੈਂਟ ਪ੍ਰਧਾਨ ਪਰਮਿੰਦਰ ਸਿੰਘ, ਮੈਡਮ ਮਨਜੀਤ ਸਿੰਘ, ਸਕੂਲ ਪ੍ਰਿੰਸੀਪਲ, ਡਾ. ਮਹਿਕਦੀਪ ਕੌਰ, ਉਪਕਾਰ ਪ੍ਰਧਾਨ ਜੇ ਐਸ ਗਿੱਦਾ, ਸਕੱਤਰ ਦੇਸ ਰਾਜ ਬਾਲੀ, ਡਾ.ਅਵਤਾਰ ਸਿੰਘ ਦੇਣੋਵਾਲ ਕਲਾਂ, ਮੈਡਮ ਹਰਬੰਸ ਕੌਰ, ਮੈਡਮ ਰਾਜਿੰਦਰ ਕੌਰ ਗਿੱਦਾ, ਮੈਡਮ ਬਲਵਿੰਦਰ ਕੌਰ ਬਾਲੀ, ਦਰਸ਼ਨ ਕੌਰ, ਮੈਡਮ ਜਸਵਿੰਦਰ ਕੌਰ ਢੱਲ, ਹਰਪਾਲ ਸਿੰਘ ਹੰਸਰੋਂ ਤੇ ਗੁਰਵਿੰਦਰ ਸਿੰਘ ਬਸਿਆਲ੍ਹਾ, ਸੰਤੋਸ਼, ਮਨਜੀਤ ਕੌਰ, ਅਮਨਦੀਪ ਕੌਰ, ਅੰਜੂ, ਬੇਵੀ, ਮਨਪ੍ਰੀਤ ਯਾਦਵ, ਜਯੋਤੀ, ਬਲਵਿੰਦਰ ਕੌਰ,ਪ੍ਰੀਤੀ ਚੰਦੇਰ, ਹਰਪ੍ਰੀਤ ਕੌਰ, ਸਰਬਜੀਤ ਕੌਰ ਤੇ ਬਲਜੀਤ ਕੌਰ ਆਦਿ ਪ੍ਰਮੁੱਖ ਤੌਰ ਤੇ ਹਾਜਰ ਸਨ। ਪ੍ਰੀਵਾਰ ਵਲੋਂ ਉਪਕਾਰ ਸੋਸਾਇਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚੀ ਦੇ ਜਨਮ ਦੀ ਖੁਸ਼ੀ ਵਿੱਚ ਸੋਸਾਇਟੀ ਦੀ ਮਾਲੀ ਮਦੱਦ ਕੀਤੀ ਗਈ। ਉਪਕਾਰ ਸੋਸਾਇਟੀ ਵਲੋਂ ਮੈਨੇਜਮੈਂਟ ਪ੍ਰਧਾਨ ਦਾ ਸਨਮਾਨ ਕੀਤਾ ਗਿਆ।